ਔਰਤਾਂ ਬਦਸੂਰਤ ਮਰਦਾਂ ''ਤੇ ਲਗਾਉਂਦੀਆਂ ਹਨ ਬਲਾਤਕਾਰ ਦਾ ਦੋਸ਼ : ਲੇਨਿਨ ਮੇਰੋਨੋ

02/03/2020 10:33:43 AM

ਕੁਇਟੋ (ਬਿਊਰੋ): ਇਕਵਾਡੋਰ ਦੇ ਰਾਸ਼ਟਰਪਤੀ ਲੇਨਿਨ ਮੋਰੇਨੋ ਨੇ ਔਰਤਾਂ ਦੇ ਯੌਨ ਸ਼ੋਸ਼ਣ ਪ੍ਰਤੀ ਇਕ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਇਸ ਇਤਰਾਜ਼ਯੋਗ ਟਿੱਪਣੀ ਕਾਰਨ ਉਹ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੇ ਹਨ ਅਤੇ ਲੋਕ ਉਹਨਾਂ ਨੂੰ ਕੋਸ ਰਹੇ ਹਨ। ਅਸਲ ਵਿਚ ਲੇਨਿਨ ਨੇ ਇਕਵਾਡੋਰ ਦੇ ਗੁਆਯਾਕਵਿਲ ਸ਼ਹਿਰ ਵਿਚ ਆਯੋਜਿਤ ਇਕਨੌਮਿਕਸ ਕਾਨਫਰੰਸ ਦੌਰਾਨ ਕਿਹਾ,''ਯੌਨ ਸ਼ੋਸ਼ਣ ਦਾ ਦੋਸ਼ ਹਮੇਸ਼ਾ ਹੀ ਗਰੀਬ ਅਤੇ ਬਦਸੂਰਤ ਮਰਦਾਂ ਦੇ ਲਈ ਜ਼ਿਆਦਾ ਖਤਰਨਾਕ ਹੁੰਦਾ ਹੈ ਜਦਕਿ ਖੂਬਸੂਰਤ ਦਿੱਸਣ ਵਾਲੇ ਮਰਦਾਂ ਲਈ ਇਹ ਖਤਰਾ ਘੱਟ ਹੁੰਦਾ ਹੈ।'' 

 

ਮਤਲਬ ਔਰਤਾਂ ਯੌਨ ਸ਼ੋਸ਼ਣ ਦਾ ਦੋਸ਼ ਬਦਸੂਰਤ ਮਰਦਾਂ 'ਤੇ ਲਗਾ ਦਿੰਦੀਆਂ ਹਨ ਪਰ ਖੂਬਸੂਰਤ ਅਤੇ ਸਮਾਰਟ ਮਰਦਾਂ ਦੇ ਨਾਲ ਬਣਾਏ ਗਏ ਸੰਬੰਧ ਉਹਨਾਂ ਨੂੰ ਯੌਨ ਸ਼ੋਸ਼ਣ ਨਹੀਂ ਲੱਗਦੇ। ਇਕਵਾਡੋਰ ਦੇ ਇਕ ਅਖਬਾਰ ਨੇ ਲਿਖਿਆ ਕਿ ਲੇਨਿਨ ਮੋਰੇਨੋ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਚੰਗੀ ਗੱਲ ਹੈ ਕਿ ਔਰਤਾਂ ਯੌਨ ਸ਼ੋਸ਼ਣ ਦੇ ਵਿਰੁੱਧ ਆਵਾਜ਼ ਚੁੱਕ ਰਹੀਆਂ ਹਨ ਪਰ ਕਈ ਵਾਰ ਉਹ ਬਦਸੂਰਤ ਜਾਂ ਮਾੜੇ ਦਿੱਸਣ ਵਾਲੇ ਮਰਦਾਂ ਤੋਂ ਨਾਰਾਜ਼ ਹੋ ਜਾਂਦੀਆਂ ਹਨ। ਇਸ ਦੇ ਬਾਅਦ ਉਹ ਸ਼ਿਕਾਇਤ ਕਰ ਦਿੰਦੀਆਂ ਹਨ। ਕਈ ਵਾਰ ਅਸੀਂ ਅਜਿਹੇ ਮਾਮਲਿਆਂ ਨੂੰ ਵਧਾ-ਚੜ੍ਹਾ ਕੇ ਦੱਸਦੇ ਹਾਂ। 

ਇਸ ਟਿੱਪਣੀ ਮਗਰੋਂ ਲੇਨਿਨ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਹੋ ਰਹੇ ਹਨ। ਲੋਕਾਂ ਦੇ ਇਤਰਾਜ਼ ਦੇ ਬਾਅਦ ਲੇਨਿਨ ਨੇ ਟਵੀਟ ਕਰਕੇ ਕਿਹਾ,'' ਯੌਨ ਸ਼ੋਸ਼ਣ 'ਤੇ ਮੈਂ ਜਿਹੜਾ ਬਿਆਨ ਦਿੱਤਾ ਸੀ ਉਸ ਦਾ ਲੋਕ ਗਲਤ ਮਤਲਬ ਕੱਢ ਰਹੇ ਹਨ। ਮੈਂ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਦਾ ਹਾਂ ਪਰ ਜੇਕਰ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਹੋਵੇ ਤਾਂ ਮੈਂ ਸਾਰਿਆਂ ਤੋਂ ਮੁਆਫੀ ਮੰਗਦਾਂ ਹਾਂ।''

Vandana

This news is Content Editor Vandana