ਡਿਪ੍ਰੈਸ਼ਨ ਦਾ ਕਾਰਨ ਬਣ ਸਕਦੇ ਹਨ ਪਿੱਜ਼ਾ-ਬਰਗਰ

05/21/2019 12:32:51 PM

ਵਾਸ਼ਿੰਗਟਨ— ਕਈ ਵਾਰ ਲੋਕ ਆਪਣਾ ਮੂਡ ਠੀਕ ਕਰਨ ਲਈ ਆਪਣੇ ਪਸੰਦੀਦਾ ਖਾਣੇ ਵੱਲ ਭੱਜਦੇ ਹਨ। ਕਿਸੇ ਗੱਲ ਤੋਂ ਪ੍ਰੇਸ਼ਾਨ ਹੋਣ 'ਤੇ ਲੋਕ ਚੰਗਾ ਖਾਣਾ ਖਾ ਕੇ ਆਪਣਾ ਮੂਡ ਠੀਕ ਕਰਨਾ ਚਾਹੁੰਦੇ ਹਨ। ਤੁਹਾਡਾ ਮੂਡ ਠੀਕ ਕਰਨ ਵਾਲੇ ਇਸ ਖਾਣੇ 'ਚ ਅਕਸਰ ਜੰਕ ਫੂਡ ਸ਼ਾਮਲ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਜੰਕ ਫੂਡ ਜਿਵੇਂ ਪਿੱਜ਼ਾ, ਬਰਗਰ ਆਦਿ ਤੁਹਾਡੇ ਡਿਪ੍ਰੈਸ਼ਨ ਨੂੰ ਹੋਰ ਵਧਾ ਸਕਦੇ ਹਨ। ਇਹ ਗੱਲ ਇਕ ਖੋਜ 'ਚ ਸਾਹਮਣੇ ਆਈ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਪਿੱਜ਼ਾ-ਬਰਗਰ ਵਰਗੀਆਂ ਚੀਜ਼ਾਂ ਡਿਪ੍ਰੈਸ਼ਨ ਨੂੰ ਵਧਾਉਣ ਦਾ ਕੰਮ ਕਰ ਸਕਦੀਆਂ ਹਨ। ਕਈ ਵਾਰ ਸੈਚੁਰੇਟੇਡ ਫੈਟ ਖੂਨ ਰਾਹੀਂ ਦਿਮਾਗ 'ਚ ਚਲਾ ਜਾਂਦਾ ਹੈ। ਦੱਸ ਦਈਏ ਕਿ ਦਿਮਾਗ ਹਾਈਪੋਥੈਲਮਸ ਦਿਮਾਗ ਦਾ ਉਹ ਹਿੱਸਾ ਹੁੰਦਾ ਹੈ, ਜੋ ਭਾਵਨਾਵਾਂ 'ਤੇ ਕੰਟਰੋਲ ਰੱਖਦਾ ਹੈ।

ਇਹ ਖੋਜ ਯੂਨੀਵਰਸਿਟੀ ਆਫ ਗਲਾਸਗੋ ਵਲੋਂ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਡਿਪ੍ਰੈਸ਼ਨ ਅਤੇ ਮੋਟਾਪੇ 'ਚ ਸਬੰਧ ਦੇਖਿਆ ਗਿਆ ਹੈ। ਮੋਟਾਪੇ ਦਾ ਸ਼ਿਕਾਰ ਲੋਕਾਂ 'ਤੇ ਐਂਟੀ ਡਿਪ੍ਰੈਸੈਂਟ ਦਾ ਅਸਰ ਆਮ ਲੋਕਾਂ ਦੀ ਤੁਲਨਾ 'ਚ ਘੱਟ ਹੁੰਦਾ ਹੈ। ਅਜਿਹੇ 'ਚ ਇਹ ਸਪੱਸ਼ਟ ਹੈ ਕਿ ਹਾਈ ਫੈਟ ਡਾਈਟ ਡਿਪ੍ਰੈਸ਼ਨ ਨੂੰ ਵਧਾਉਣ ਦਾ ਕੰਮ ਕਰਦੇ ਹਨ। ਇਸ ਖੋਜ ਤੋਂ ਬਾਅਦ ਹੁਣ ਆਸ ਹੈ ਕਿ ਡਿਪ੍ਰੈਸ਼ਨ ਦੀ ਦਵਾਈ ਬਣਾਉਣ 'ਚ ਕੁਝ ਗੱਲਾਂ ਨੂੰ ਵੀ ਧਿਆਨ 'ਚ ਰੱਖਿਆ ਜਾਵੇਗਾ।

Baljit Singh

This news is Content Editor Baljit Singh