ਖੰਘ ਲੱਗੀ ਹੈ ਤਾਂ ਖਾਓ ਚਾਕਲੇਟ, ਛੇਤੀ ਮਿਲੇਗਾ ਆਰਾਮ

02/11/2019 7:24:06 PM

ਵਾਸ਼ਿੰਗਟਨ (ਏਜੰਸੀ)- ਜੇਕਰ ਤੁਹਾਨੂੰ ਖੰਘ ਹੋ ਰਹੀ ਹੈ ਤਾਂ ਤੁਸੀਂ ਚਾਕਲੇਟ ਖਾ ਸਕਦੇ ਹੋ। ਇਸ ਨਾਲ ਤੁਹਾਡੀ ਖੰਘ ਦੂਰ ਹੋ ਜਾਵੇਗੀ। ਡਾਕਟਰਾਂ ਦਾ ਕਹਿਣਾ ਹੈ ਕਿ ਖੰਘ ਵਿਚ ਕਫ ਸੀਰਪ ਤੋਂ ਜ਼ਿਆਦਾ ਅਸਰ ਚਾਕਲੇਟ ਕਰਦੀ ਹੈ ਅਤੇ ਇਸ ਨੂੰ ਖਾਣ ਨਾਲ ਤੁਰੰਤ ਰਾਹਤ ਵੀ ਮਿਲਦੀ ਹੈ। ਡਾਕਟਰਾਂ ਦਾ ਆਖਣਾ ਹੈ ਕਿ ਚਾਕਲੇਟ ਖੰਘ ਅਤੇ ਸਾਹ ਸਬੰਧੀ ਸਮੱਸਿਆਵਾਂ ਵਿਚ ਦਵਾਈ ਤੋਂ ਜ਼ਿਆਦਾ ਲਾਭਕਾਰੀ ਹੁੰਦੀ ਹੈ। ਇਕ ਨਵੀਂ ਖੋਜ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।

ਯੂਨੀਵਰਸਿਟੀ ਆਫ ਹਲ ਕੀ ਕਾਰਡੀਓਵੇਸਕੁਲਰ ਹੈਡ ਪ੍ਰੋਫੈਸਰ ਏਲਨ ਮੋਰਿਸ ਦਾ ਕਹਿਣਾ ਹੈ ਕਿ ਚਾਕਟੇਲ ਨਾਲ ਤੁਹਾਡੀ ਖੰਘ ਦੂਰ ਹੋ ਜਾਂਦੀ ਹੈ। ਏਲਨ ਮੋਰਿਸ ਪਿਛਲੇ ਕੁਝ ਸਾਲਾਂ ਤੋਂ ਇਸ 'ਤੇ ਖੋਜ ਕਰ ਰਹੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਟੱਡੀ ਵਿਚ ਇਸ ਗੱਲ ਨੂੰ ਦੇਖਿਆ ਗਿਆ ਹੈ ਕਿ ਜੇਕਰ ਤੁਹਾਨੂੰ ਖੰਘ ਹੋ ਰਹੀ ਹੈ ਅਤੇ ਤੁਸੀਂ ਖੰਘ ਦੀ ਦਵਾਈ ਦੀ ਥਾਂ ਚਾਕਲੇਟ ਖਾਂਦੇ ਹੋ ਤਾਂ ਇਸ ਨਾਲ ਤੁਹਾਡੀ ਖੰਘ ਠੀਕ ਹੋ ਜਾਂਦੀ ਹੈ।

ਇਸ ਸਟੱਡੀ ਨੂੰ 163 ਲੋਕਾਂ 'ਤੇ ਕੀਤਾ ਗਿਆ ਹੈ ਅਤੇ ਦੇਖਿਆ ਗਿਆ ਕਿ ਖੰਘ ਦੀ ਦਵਾਈ ਦੇ ਮੁਕਾਬਲੇ ਚਾਕਲੇਟ ਖਾਣ ਵਾਲੇ ਲੋਕਾਂ ਦੀ ਖੰਗ ਛੇਤੀ ਠੀਕ ਹੋ ਗਈ। ਖੋਜ ਮੁਤਾਬਕ ਚਾਕਲੇਟ ਖਾਣ ਨਾਲ ਦੋ ਦਿਨ ਵਿਚ ਹੀ ਲੋਕਾਂ ਦੀ ਖੰਘ ਦੂਰ ਹੋ ਗਈ। ਹਾਲਾਂਕਿ ਇਹ ਪਹਿਲੀ ਖੋਜ ਨਹੀਂ ਹੈ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਚਾਕਲੇਟ ਖਾਣ ਨਾਲ ਖੰਘ ਦੂਰ ਹੁੰਦੀ ਹੈ। ਇਸ ਤੋਂ ਪਹਿਲਾਂ ਦੀਆਂ ਖੋਜਾਂ ਵਿਚ ਵੀ ਇਹ ਗੱਲ ਕਹੀ ਜਾ ਚੁੱਕੀ ਹੈ। ਲੰਡਨ ਦੇ ਇੰਪੇਰੀਅਲ ਕਾਲਜ ਦੀ ਖੋਜ ਵਿਚ ਵੀ ਇਹ ਗੱਲ ਕਹੀ ਜਾ ਚੁੱਕੀ ਹੈ ਕਿ ਚਾਕਲੇਟ ਵਿਚ ਹੋਣ ਵਾਲਾ ਕੋਕਾ ਖੰਘ ਵਿਚ ਫਾਇਦੇਮੰਦ ਹੁੰਦਾ ਹੈ। 

Sunny Mehra

This news is Content Editor Sunny Mehra