ਤੁਰਕੀ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ, 18 ਲੋਕ ਹੋਏ ਜ਼ਖਮੀ

06/15/2020 8:48:05 AM

ਅੰਕਾਰਾ- ਤੁਰਕੀ ਦੇ ਪੂਰਬੀ ਸੂਬੇ ਬਿੰਗੋਲ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.7 ਮਾਪੀ ਗਈ। ਦੇਸ਼ ਦੇ ਐਮਰਜੈਂਸੀ ਪ੍ਰਬੰਧਨ ਪ੍ਰਸ਼ਾਸਨ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਕਾਰਨ ਘੱਟ ਤੋਂ ਘੱਟ 18 ਲੋਕ ਜ਼ਖਮੀ ਹੋ ਗਏ।

ਭੂਚਾਲ ਦੇ ਝਟਕੇ ਸਥਾਨਕ ਸਮੇਂ ਮੁਤਾਬਕ ਐਤਵਾਰ ਨੂੰ ਸ਼ਾਮ ਨੂੰ 5.24 'ਤੇ ਮਹਿਸੂਸ ਕੀਤੇ ਗਏ ਹਨ। ਇਸ ਦਾ ਕੇਂਦਰ ਕਾਰਲਿਓਵਾ ਜ਼ਿਲ੍ਹੇ ਦਾ ਕਿਆਰਨਪਿਨਾਰ ਪਿੰਡ ਦੱਸਿਆ ਜਾ ਰਿਹਾ ਹੈ। ਭੂਚਾਲ ਦੇ ਝਟਕੇ ਤਕਰੀਬਨ 10 ਸਕਿੰਟਾਂ ਤੱਕ ਮਹਿਸੂਸ ਕੀਤੇ ਗਏ ਹਨ। 

ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਉਲੂ ਨੇ ਟਵਿੱਟਰ 'ਤੇ ਕਿਹਾ ਕਿ ਕਿਆਰਨਪਿਨਾਰ ਪਿੰਡ ਦੇ ਗੰਦਰਮੇਰੀ ਸਟੇਸ਼ਨ ਕਮਾਨ ਦਾ ਇਕ ਹਿੱਸਾ ਢਹਿ ਗਿਆ ਅਤੇ ਮਲਬੇ ਦੇ ਹੇਠ ਕਈ ਲੋਕ ਫਸ ਗਏ। ਬਿੰਗੋਲ ਦੀ ਸਥਾਨਕ ਸਰਕਾਰ ਨੇ ਕਿਹਾ ਕਿ ਕਈ ਲੋਕਾਂ ਨੂੰ ਘਟਨਾ ਤੋਂ ਬਚਾਇਆ ਜਾ ਚੁੱਕਾ ਹੈ ਅਤੇ ਕਈ ਹੋਰਾਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ। 

Lalita Mam

This news is Content Editor Lalita Mam