ਪਾਕਿਸਤਾਨ ’ਚ ਆਇਆ ਜ਼ਬਰਦਸਤ ਭੂਚਾਲ, 20 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ

10/07/2021 9:37:29 AM

ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਬਲੂਚਿਸਤਾਨ ਵਿਚ ਵੀਰਵਾਰ ਤੜਕੇ ਆਏ 5.9 ਤੀਬਰਤਾ ਦੇ ਭੂਚਾਲ ਵਿਚ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ‘ਜਿਓ ਨਿਊਜ਼’ ਦੀ ਖ਼ਬਰ ਮੁਤਾਬਕ ਆਫ਼ਤ ਪ੍ਰਬੰਧਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਸੰਖਿਆ ਅਜੇ ਹੋਰ ਵੱਧ ਸਕਦੀ ਹੈ। ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਹਰਨਾਈ ਵਿਚ 15 ਕਿਲੋਮੀਟਰ ਦੀ ਡੂੰਘਾਈ ’ਤੇ ਸੀ।

ਇਹ ਵੀ ਪੜ੍ਹੋ : ਇੰਗਲੈਂਡ-ਕੈਨੇਡਾ ਤੱਕ ਪੁੱਜਾ ਲਖੀਮਪੁਰ ਖੀਰੀ ਘਟਨਾ ਦਾ ਸੇਕ, ਤਨਮਨਜੀਤ ਢੇਸੀ ਤੇ ਰੂਬੀ ਸਹੋਤਾ ਨੇ ਕੀਤੀ ਨਿੰਦਾ

ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀ.ਡੀ.ਐਮ.ਏ.) ਨੇ ਕਿਹਾ ਕਿ ਮ੍ਰਿਤਕਾਂ ਵਿਚ ਕਈ ਔਰਤਾਂ ਅਤੇ ਬੱਚੇ ਸ਼ਾਮਲ ਹਨ। ਸਮਾਚਾਰ ਪੱਤਰ ‘ਡੋਨ’ ਦੀ ਖ਼ਬਰ ਮੁਤਾਬਕ ਸੋਸ਼ਲ ਮੀਡੀਆ ’ਤੇ ਆਈਆਂ ਤਸਵੀਰਾਂ ਵਿਚ ਕਵੇਟਾ ਵਿਚ ਭੂਚਾਲ ਦੇ ਬਾਅਦ ਲੋਕ ਸੜਕਾਂ ’ਤੇ ਨਜ਼ਰ ਆ ਰਹੇ ਹਨ। ਸ਼ੁਰੂਆਤੀ ਝਟਕੇ ਤੜਕੇ 3 ਵੱਜ ਕੇ 20 ਮਿੰਟ ’ਤੇ ਮਹਿਸੂਸ ਕੀਤੇ ਗਏ ਸਨ, ਜਿਸ ਤੋਂ ਘਬਰਾਏ ਲੋਕ ਘਰਾਂ ਵਿਚੋਂ ਬਾਹਰ ਨਿਕਲ ਆਏ।

ਇਹ ਵੀ ਪੜ੍ਹੋ : ਹੁਣ ‘ਅਮੀਰ’ ਨਹੀਂ ਰਹੇ ਡੋਨਾਲਡ ਟਰੰਪ, 25 ਸਾਲਾਂ ’ਚ ਪਹਿਲੀ ਵਾਰ ਅਰਬਪਤੀਆਂ ਦੀ ਸੂਚੀ ’ਚੋਂ ਹੋਏ ਬਾਹਰ

ਖੇਤਰ ਦੇ ਡਿਪਟੀ ਕਮਿਸ਼ਨਰ ਸੁਹੇਲ ਅਨਵਰ ਹਾਸ਼ਮੀ ਮੁਤਾਬਕ ਕਈ ਲੋਕਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਹਰਨਾਈ ਵਿਚ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਕਈ ਲੋਕ ਮਲਬੇ ਹੇਠਾਂ ਦੱਬੇ ਗਏ ਹਨ। ਇਲਾਕੇ ਵਿਚ ਬਿਜਲੀ ਸਪਲਾਈ ਵੀ ਠੱਪ ਹੈ। ਬਚਾਅ ਕੰਮ ਨਾਲ ਜੁੜੇ ਹੋਰ ਸੂਤਰਾਂ ਨੇ ਦੱਸਿਆ ਕਿ ਹਰਨਾਈ ਵਿਚ 70 ਤੋਂ ਜ਼ਿਆਦਾ ਮਕਾਨ ਨੁਕਸਾਨੇ ਗਏ ਹਨ।

ਇਹ ਵੀ ਪੜ੍ਹੋ : ਵਿਜ਼ਟਰ ਵੀਜ਼ੇ 'ਤੇ ਅਮਰੀਕਾ ਗਏ 66 ਸਾਲਾ ਬਾਬੇ ਨੇ ਕੀਤਾ ਕਮਾਲ, ਵਿਦੇਸ਼ 'ਚ ਵਧਾਇਆ ਪੰਜਾਬੀਆਂ ਦਾ ਮਾਣ 

 

cherry

This news is Content Editor cherry