ਅਲਬਾਨੀਆ ''ਚ ਭੂਚਾਲ ਦੇ ਝੱਟਕੇ, 5 ਜ਼ਖਮੀ

06/01/2019 8:33:58 PM

ਤਿਰਾਨਾ - ਦੱਖਣੀ ਪੂਰਬੀ ਅਲਬਾਨੀਆ 'ਚ ਸ਼ਨੀਵਾਰ ਨੂੰ 5.3 ਤੀਬਰਤਾ ਦੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਇਸ 'ਚ 5 ਲੋਕਾਂ ਦੇ ਜ਼ਖਮੀ ਹੋਏ ਅਤੇ ਕਈ ਘਰ ਨੁਕਸਾਨੇ ਗਏ ਹਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਖਬਰਾਂ ਮੁਤਾਬਕ ਫਲੋਕ 'ਚ 5 ਲੋਕ ਜ਼ਖਮੀ ਹੋਏ, ਜਿਹੜੇ ਕਿ ਰਾਜਧਾਨੀ ਤਿਰਾਨਾ ਤੋਂ 180 ਕਿ. ਮੀ. ਦੂਰ ਹਨ। ਅਲਬਾਨੀਆ ਭੂ-ਵਿਗਿਆਨ ਸੰਸਥਾਨ ਮੁਤਾਬਕ ਭੂਚਾਲ ਸਵੇਰੇ 6 ਵੱਜ ਕੇ 26 ਮਿੰਟ 'ਤੇ ਆਇਆ ਅਤੇ ਬਾਅਦ 'ਚ 7 ਹਲਕੇ ਝੱਟਕੇ ਮਹਿਸੂਸ ਕੀਤੇ ਗਏ।

Khushdeep Jassi

This news is Content Editor Khushdeep Jassi