ਤਾਇਵਾਨ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ

04/18/2019 11:35:54 AM

ਹੁਆਲਿਅਨ— ਤਾਇਵਾਨ 'ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.1 ਮਾਪੀ ਗਈ। ਜਾਣਕਾਰੀ ਮੁਤਾਬਕ ਹੁਆਲਿਅਨ 'ਚ ਭੂਚਾਲ ਆਇਆ, ਹਾਲਾਂਕਿ ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਨਹੀਂ ਹੋਇਆ। ਲੋਕਾਂ ਨੇ ਦੱਸਿਆ ਕਿ ਤੇਜ਼ ਭੂਚਾਲ ਕਾਰਨ ਵੱਡੀਆਂ ਇਮਾਰਤਾਂ ਹਿੱਲ ਰਹੀਆਂ ਸਨ ਤੇ ਲੋਕ ਬਹੁਤ ਡਰ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ 'ਚ 18 ਕਿਲੋਮੀਟਰ ਦੀ ਡੂੰਘਾਈ 'ਚ ਭੂਚਾਲ ਦਾ ਕੇਂਦਰ ਸੀ। ਅਜੇ ਤਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਹਾਲਾਂਕਿ ਅਮਰੀਕੀ ਮੌਸਮ ਵਿਗਿਆਨੀਆਂ ਨੇ ਭੂਚਾਲ ਦੀ ਤੀਬਰਤਾ 6.4 ਦੱਸੀ ਸੀ। 
ਤੁਹਾਨੂੰ ਦੱਸ ਦਈਏ ਕਿ ਸਾਲ 2018 'ਚ ਵੀ ਇੱਥੇ ਤੇਜ਼ ਭੂਚਾਲ ਆਇਆ ਸੀ। 2016 'ਚ ਆਏ ਭੂਚਾਲ ਨੇ 100 ਲੋਕਾਂ ਦੀ ਜਾਨ ਲੈ ਲਈ ਸੀ। ਇਸ ਤੋਂ ਪਹਿਲਾਂ 1999 'ਚ ਭਿਆਨਕ ਭੂਚਾਲ ਨੇ 2000 ਲੋਕਾਂ ਦੀ ਜਾਨ ਲੈ ਲਈ ਸੀ। ਉਸ ਸਮੇਂ ਭੂਚਾਲ ਦੀ ਤੀਬਰਤਾ 7.6 ਮਾਪੀ ਗਈ ਸੀ।