ਇਸ ਸਦੀ ''ਚ ਧਰਤੀ ਦਾ ਤਾਪਮਾਨ ਦੋ ਡਿਗਰੀ ਸੈਲਸੀਅਸ ਤੋਂ ਵੀ ਜ਼ਿਆਦਾ ਵਧਣ ਦੀ ਆਸ

08/02/2017 7:51:36 AM

ਵਾਸ਼ਿੰਗਟਨ— ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲੇ 80 ਸਾਲਾਂ ਵਿਚ ਸਾਡੇ ਗ੍ਰਹਿ ਦਾ ਤਾਪਮਾਨ ਦੋ ਡਿਗਰੀ ਤੋਂ 4.9 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ, ਜੋ ਕਿ 2016 ਦੇ ਪੈਰਿਸ ਸਮਝੌਤੇ ਵਿਚ ਨਿਰਧਾਰਿਤ ਟੀਚੇ ਤੋਂ ਬਹੁਤ ਜ਼ਿਆਦਾ ਹੈ। ਅਧਿਐਨ ਵਿਚ ਦਰਸਾਇਆ ਗਿਆ ਹੈ ਕਿ ਇਸ ਗੱਲ ਦੀ ਸੰਭਾਵਨਾ ਸਿਰਫ 5 ਫੀਸਦੀ ਹੈ ਕਿ ਧਰਤੀ ਦੇ ਤਾਪਮਾਨ ਵਿਚ ਇਸ ਸਦੀ ਦੇ ਅਖੀਰ ਵਿਚ ਦੋ ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਘੱਟ ਵਾਧਾ ਹੋਵੇਗਾ। 
ਅਮਰੀਕਾ ਵਿਚ ਯੂਨੀਵਰਸਿਟੀ ਆਫ ਵਾਸ਼ਿੰਗਟਨ (ਯੂ. ਡਬਲਿਊ.) ਦੇ ਪ੍ਰੋਫੈਸ਼ਰ ਏਂਡੀਅਨ ਰਾਫਟੇਰੀ ਨੇ ਕਿਹਾ ਕਿ ਸਾਡਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਸਰਵਉੱਚ ਕੁਦਰਤੀ ਸੋਮਿਆਂ ਨਾਲ ਹੀ ਦੋ ਡਿਗਰੀ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਇਹ ਅਧਿਐਨ 'ਨੇਚਰ ਕਲਾਈਮੇਟ ਚੇਂਜ' ਰਸਾਲੇ ਵਿਚ ਛਪਿਆ ਹੋਇਆ ਹੈ। ਇਸ ਅਧਿਐਨ ਦੇ ਮੁੱਖ ਲੇਖਕ ਰਾਫਟੇਰੀ ਨੇ ਕਿਹਾ ਕਿ ਇਸ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਆਗਾਮੀ 80 ਸਾਲ ਵਿਚ ਸਾਰੇ ਮੋਰਚਿਆਂ 'ਤੇ ਵੱਡੀਆਂ ਸਥਾਈ ਕੋਸ਼ਿਸ਼ਾਂ ਕੀਤੀਆਂ ਜਾਣ।