ਡੱਚ ਪੁਲਸ ਨੇ ਚੀਨੀ ਮੂਲ ਦੇ ਕੈਨੇਡੀਅਨ ਡਰੱਗ ਡੀਲਰ ਨੂੰ ਕੀਤਾ ਗ੍ਰਿਫ਼ਤਾਰ

01/25/2021 8:38:58 AM

ਨਿਊਯਾਰਕ/ ਟੋਰਾਂਟੋ, (ਰਾਜ ਗੋਗਨਾ)- ਡੱਚ ਪੁਲਸ ਨੇ ਇਕ ਵੱਡੇ ਏਸ਼ੀਅਨ ਡਰੱਗ ਮਾਫੀਏ ਦੇ ਵੱਡੇ ਡੀਲਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਵਿਸ਼ਵ ਦੇ ਸਭ ਤੋਂ ਲੋੜੀਂਦੇ ਭਗੌੜਿਆਂ ਵਿਚੋਂ ਇਕ ਹੈ ਅਤੇ ਉਸ ਦੀ ਤੁਲਨਾ ਮੈਕਸੀਕਨ ਨਸ਼ੀਲੇ ਪਦਾਰਥਾਂ ਦੇ ਸਰਗਨਾ ਜੋਆਕੁਇਨ "ਅਲ ਚੈਪੋ" ਗੁਜ਼ਮਾਨ ਨਾਲ ਕੀਤੀ ਗਈ ਹੈ।

ਡੱਚ ਪੁਲਸ ਦੇ ਬੁਲਾਰੇ ਥਾਮਸ ਅਲਿੰਗ ਨੇ ਕਿਹਾ ਕਿ ਚੀਨੀ ਮੂਲ ਦੇ ਕੈਨੇਡੀਅਨ ਨਾਗਰਿਕ ਸੀ ਚੀ ਲੋਪ ਨੂੰ ਸ਼ੁੱਕਰਵਾਰ ਨੂੰ ਆਸਟ੍ਰੇਲੀਆਈ ਪੁਲਸ ਦੀ ਬੇਨਤੀ 'ਤੇ ਹਿਰਾਸਤ ਵਿਚ ਲਿਆ ਗਿਆ ਸੀ, ਜਿਸ ਨੇ ਜਾਂਚ ਦੀ ਅਗਵਾਈ ਕੀਤੀ ਸੀ। ਜਾਂਚ ਵਿਚ ਪਤਾ ਲੱਗਾ ਕਿ ਉਸ ਦੀ ਸੰਸਥਾ ਇਕ ਸਾਲ ਵਿਚ ਸਿਰਫ ਏਸ਼ੀਆ ਦੇ ਅੰਦਰ ਹੀ 70 ਬਿਲੀਅਨ ਡਾਲਰ ਦੇ ਨਸ਼ਿਆਂ ਦੀ ਸਮੱਗਲਿੰਗ ਕਰ ਚੁੱਕੀ ਹੈ ।

ਇਸ ਤੋਂ ਸਪੱਸ਼ਟ ਹੈ ਕਿ ਇਹ ਵੱਡੀ ਗਿਣਤੀ ਵਿਚ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਚੁੱਕੇ ਹਨ। ਆਸਟ੍ਰੇਲੀਆਈ ਸੰਘੀ ਪੁਲਸ (ਏ. ਐੱਫ. ਪੀ.) ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਏ. ਐੱਫ. ਪੀ. ਦੀ ਅਗਵਾਈ ਵਾਲੇ ਆਪ੍ਰੇਸ਼ਨ ਵੋਲੈਂਟੇ ਦੇ ਸਬੰਧ ਵਿਚ, 2019 ਵਿਚ ਲੋਪ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ, ਜਿਸ ਨੇ ਪੰਜ ਦੇਸ਼ਾਂ ਵਿਚ ਚੱਲ ਰਹੇ ਇੱਕ ਗਲੋਬਲ ਅਪਰਾਧ ਸਿੰਡੀਕੇਟ ਨੂੰ ਖ਼ਤਮ ਕਰ ਦਿੱਤਾ ਸੀ।

Lalita Mam

This news is Content Editor Lalita Mam