ਸ਼ਹਿਰੀ ਇਲਾਕਿਆਂ ''ਚ ਪਹਿਲੀ ਵਾਰ ਦਿਸੀ ਬ੍ਰਹਿਮੰਡ ਦੀ ਧੂੜ

12/12/2016 4:36:57 PM

ਲੰਡਨ— ਵਿਗਿਆਨੀਆਂ ਨੇ ਪਹਿਲੀ ਵਾਰ ਸ਼ਹਿਰੀ ਇਲਾਕਿਆਂ ਵਿਚ ਬ੍ਰਹਿਮੰਡ ਦੀ ਧੂੜ ਦਾ ਪਤਾ ਲਗਾਇਆ ਹੈ। ਇਹ ਧੂੜ ਵਿਸ਼ਵ ਦੇ ਤਿੰਨ ਮੁੱਖ ਸ਼ਹਿਰਾਂ ਦੇ ਬਾਹਰੀ ਹਿੱਸਿਆਂ ਵਿਚ ਪਾਈ ਗਈ ਹੈ। ਇਸ ਨਵੀਂ ਖੋਜ ਨਾਲ ਇਹ ਪਤਾ ਲਗਾਉਣ ਵਿਚ ਮਦਦ ਮਿਲੇਗੀ ਕਿ ਕਿਸ ਤਰ੍ਹਾਂ ਸ਼ੁਰੂਆਤੀ ਦਿਨਾਂ ਵਿਚ ਸੌਰ ਪ੍ਰਣਾਲੀ ਦਾ ਵਿਕਾਸ ਹੋਇਆ ਸੀ। ਬ੍ਰਹਿਮੰਡ ਦੀ ਧੂੜ ਸਾਡੀ ਸੌਰ ਪ੍ਰਣਾਲੀ ਦੇ ਗਠਨ ਦੇ ਸਮੇਂ ਬਚੇ ਹੋਏ ਕਣਾਂ ਤੋਂ ਬਣੀ ਹੈ। ਇਹ ਕਣ ਆਕਾਰ ਵਿਚ ਬਹੁਤ ਛੋਟੇ ਹੁੰਦੇ ਹਨ। ਇਹ ਕਣ ਧਰਤੀ ਦੇ ਅਰਬਾਂ ਸਾਲ ਪਹਿਲਾਂ ਹੋਂਦ ਵਿਚ ਆਉਣ ਦੇ ਬਾਅਦ ਤੋਂ ਹੀ ਇਸ ''ਤੇ ਡਿੱਗ ਰਹੇ ਹਨ। ਕਣਾਂ ਦੇ ਰਸਾਇਣਕ ਅਤੇ ਖਣਿਜ ਤੱਤਾਂ ਦੇ ਵਿਸ਼ਲੇਸ਼ਣ ਨਾਲ ਵਿਗਿਆਨੀਆਂ ਨੂੰ ਇਹ ਪਤਾ ਲਗਾਉਣ ਵਿਚ ਮਦਦ ਮਿਲ ਸਕਦੀ ਹੈ ਕਿ ਕਿਸ ਤਰ੍ਹਾਂ ਸੌਰ ਪ੍ਰਣਾਲੀ ਦਾ ਵਿਕਾਸ ਹੋਇਆ ਸੀ। ਇਸ ਅਧਿਐਨ ਦਾ ਪ੍ਰਕਾਸ਼ਨ ਜਿਓਲਾਜੀ ਜਰਨਲ ਵਿਚ ਹੋਇਆ ਹੈ।

Kulvinder Mahi

This news is News Editor Kulvinder Mahi