ਟਰੰਪ ਮੋਦੀ ਮਿਲਣੀ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਵਾਇਟ ਹਾਊਸ ਦੇ ਬਾਹਰ ਰੋਸ਼ ਪ੍ਰਦਰਸ਼ਨ

06/28/2017 11:39:41 PM

ਨਿਊਯਾਰਕ (ਰਾਜ ਗੋਗਨਾ)— ਬੀਤੀਂ ਦਿਨ ਟਰੰਪ ਮੋਦੀ ਮਿਲਣੀ ਦੌਰਾਨ ਵਾਇਟ ਹਾਊਸ ਵਾਸ਼ਿੰਗਟਨ ਦੇ ਬਾਹਰ ਸਿੱਖ ਫਾਰ ਜਸਟਿਸ ਦੇ ਸੱਦੇ 'ਤੇ ਨਾਰਥ ਈਸਟ ਕੋਸਟ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਜ਼ਬਰਦਸਤ ਖਾਲਿਸਤਾਨੀ ਨਾਅਰੇਬਾਜੀ ਕੀਤੀ ਗਈ। ਵਾਈਟ ਹਾਊਸ ਦੇ ਅੰਦਰ ਜਦੋਂ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਮੀਟਿੰਗ ਚਲ ਰਹੀ ਸੀ ਤਾਂ ਸਿੱਖਜ਼ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਥ ਅਕਾਲੀ ਦਲ ਅੰਮ੍ਰਿਤਸਰ, ਈਸਟ ਕੋਸਟ ਕੋਆਰਡੀਨੇਸ਼ਨ, ਦੁਆਬਾ ਸਿੱਖ ਐਸੋਸੀਏਸ਼ਨ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਸਮੇਤ ਸਮੂਹਿਕ ਪੰਥਕ ਜਥੇਬੰਦੀਆਂ ਵੱਲੋਂ ਵਾਈਟ ਹਾਊਸ ਦੇ ਬਾਹਰ ਮੋਦੀ ਗੋ ਬੈਕ, ਹਿਟਲਰ ਮੋਦੀ, ਖਾਲਿਸਤਾਨ ਜ਼ਿੰਦਾਬਾਦ ਦੀ ਲਗਾਤਾਰ ਨਾਅਰੇਬਾਜੀ ਕੀਤੀ ਗਈ। ਇਸ ਦੇ ਨਾਲ ਹੀ ਬੁਲਾਰਿਆ ਨੇ ਅਮਰੀਕੀ ਨਾਗਰਿਕਾ ਅੱਗੇ ਭਾਰਤ ਅਤੇ ਨਰਿੰਦਰ ਮੋਦੀ ਦਾ ਹੈਵਾਨੀਅਤ ਭਰਿਆ ਚਿਹਰਾ ਬੇਨਕਾਬ ਕਰਦੇ ਹੋਏ ਦੱਸਿਆ ਕਿ ਭਾਰਤ 'ਚੋ ਲੋਕਤੰਤਰ ਦਾ ਸਭ ਤੋਂ ਵੱਡਾ ਮੁਦੱਈ ਹੋਣ ਦਾ ਦਾਅਵਾ ਕਰਦਾ ਹੈ ਅਸਲ 'ਚ ਉਸ ਦੇਸ 'ਚ ਲੋਕਤੰਤਰ ਦਾ ਕੋਈ ਨਾਮ ਨਿਸ਼ਾਨ ਨਾ ਹੋਣ ਦੀ ਗੱਲ ਕਹੀ ਅਤੇ ਸੰਨ 2002 'ਚ ਬੇਦੋਸ਼ੇ ਮੁਸਲਮਾਨਾਂ ਦੇ ਕੀਤੇ ਕਤਲਾ ਨੂੰ ਕਿਸ ਨੇ ਬਰੀ ਕਰ ਦਿੱਤਾ ਹੈ ਅਤੇ 60 ਹਜ਼ਾਰ ਸਿੱਖਾਂ ਨੂੰ ਜੋ ਕਿਸਾਨੀ ਕਰਦੇ ਸਨ ਉਨ੍ਹਾਂ ਦੀਆਂ ਜਮੀਨਾਂ ਖੋਹ ਕੇ ਗੁਜਰਾਤ ਤੋਂ ਸਿੱਖਾਂ ਨੂੰ ਉਜਾੜ ਦਿੱਤਾ। ਇਸ ਮੌਕੇ ਰੋਸ ਵਿਖਾਵੇ 'ਚ ਡਾ.ਅਮਰਜੀਤ ਸਿੰਘ, ਹਿੰਮਤ ਸਿੰਘ, ਬੂਟਾ ਸਿੰਘ ਖੜੌਦ, ਅਵਤਾਰ ਸਿੰਘ ਪੰਨੂੰ, ਜੋਗਾ ਸਿੰਘ, ਸਰਬਜੀਤ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ ਵੀ ਹਾਜ਼ਰ ਸਨ।