ਟੋਰਾਂਟੋ : ਬਲੌਰ ਵੈਸਟ ਸੜਕ ਹਾਦਸੇ ''ਚ ਇਕ ਵਿਅਕਤੀ ਦੀ ਮੌਤ

07/19/2017 1:45:54 AM

ਟੋਰਾਂਟੋ— ਮੰਗਲਵਾਰ ਨੂੰ ਕੈਨੇਡਾ ਦੇ ਟਰਾਂਟੋ 'ਚ ਇਕ ਡੰਪ ਟਰੱਕ ਤੇ ਇਕ ਮੋਟਰਸਾਈਕ ਵਿਚਾਲੇ ਟੱਕਰ ਹੋ ਗਈ। ਇਸ ਘਟਨਾ 'ਚ ਇਕ ਵਿਅਰਤੀ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ।
ਜਾਣਕਾਰੀ ਮੁਤਾਬਕ ਵੈਸਟ ਬਲੌਰ ਸੜਕ 'ਤੇ ਇਹ ਘਟਨਾ ਦੁਪਹਿਰ ਤਿੰਨ ਵਜੇ ਵਾਪਰੀ, ਜਿਸ ਦੇ ਬਾਅਦ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੈਰੀਮੈਡੀਕਲ ਟੀਮ ਨੇ ਵਿਅਕਤੀ ਨੂੰ ਮੌਕੇ 'ਤੇ ਹੀ ਮ੍ਰਿਤ ਐਲਾਨ ਕਰ ਦਿੱਤਾ। ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਇਸ ਘਟਨਾ 'ਚ ਹੋਰ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਪੁਲਸ ਨੇ ਦੱਸਿਆ ਕਿ ਇਸ ਸਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।