ਹੀਰੇ ਤੇ ਉਲਕਾਪਿੰਡ ਨਾਲ ਜੜੀਆਂ ਇਹ ਹਨ ਕੀਮਤੀ ਜੁੱਤੀਆਂ, ਤਸਵੀਰਾਂ

10/13/2019 12:11:06 PM

ਦੁਬਈ (ਬਿਊਰੋ)— ਕਈ ਵਾਰ ਕਲਾਕਾਰ ਅਜਿਹਾ ਕੰਮ ਕਰ ਜਾਂਦੇ ਹਨ ਜੋ ਸ਼ਾਨਦਾਰ ਹੋਣ ਦੇ ਨਾਲ-ਨਾਲ ਮਿਸਾਲ ਬਣ ਜਾਂਦਾ ਹੈ। ਅਜਿਹਾ ਹੀ ਸ਼ਾਨਦਾਰ ਕਾਰਨਾਮਾ ਇਕ ਡਿਜ਼ਾਈਨਰ ਨੇ ਕੀਤਾ ਅਤੇ ਉਸ ਵੱਲੋਂ ਬਣਾਈਆਂ ਕੀਮਤੀ ਜੁੱਤੀਆਂ ਦਾ ਉਦਘਾਟਨ ਦੁਬਈ ਮਰੀਨਾ ਵਿਚ ਇਕ ਲਾਂਚ ਪੇਸ਼ਕਾਰੀ ਦੌਰਾਨ ਕੀਤਾ ਗਿਆ।

ਇਨ੍ਹਾਂ ਜੁੱਤੀਆਂ ਦੀ ਕੀਮਤ 1.99 ਕਰੋੜ ਡਾਲਰ ਮਤਲਬ ਕਰੀਬ 141.33 ਕਰੋੜ ਰੁਪਏ ਹੈ। ਸ਼ੁੱਕਰਵਾਰ ਨੂੰ ਇਨ੍ਹਾਂ ਦਾ ਉਦਘਾਟਨ ਇਕ ਲਗਜ਼ਰੀ ਬੇੜੇ 'ਤੇ ਕੀਤਾ ਗਿਆ। ਇਸ ਦੇ ਨਾਲ ਹੀ ਇਹ ਜੁੱਤੀਆਂ 'ਗਿਨੀਜ਼ ਵਰਲਡ ਰਿਕਾਰਡਜ਼' ਵਿਚ ਸ਼ਾਮਲ ਕਰ ਲਈਆਂ ਗਈਆਂ। ਇਸ ਤੋਂ ਪਹਿਲਾਂ ਇਹ ਰਿਕਾਰਡ 1.55 ਕਰੋੜ ਡਾਲਰ ਮਤਲਬ 110 ਕਰੋੜ ਰੁਪਏ ਵਾਲੇ ਜੁੱਤਿਆਂ ਦੇ ਨਾਮ ਸੀ। 

'ਦੀ ਮੂਨ ਸਟਾਰ' ਨਾਮ ਦੀਆਂ ਜੁੱਤੀਆਂ ਦੀ ਇਸ ਜੋੜੀ ਵਿਚ 30 ਕੈਰਟ ਤੇ ਛੋਟੇ-ਛੋਟੇ ਹੀਰੇ ਲੱਗੇ ਹੋਏ ਹਨ। ਇਸ ਦੇ ਇਲਾਵਾ ਸਾਲ 1576 ਵਿਚ ਅਰਜਨਟੀਨਾ ਵਿਚ ਮਿਲੇ ਉਲਕਾਪਿੰਡ ਦੇ ਟੁੱਕੜੇ ਵੀ ਇਸ ਵਿਚ ਲੱਗੇ ਹਨ। ਜੁੱਤੀਆਂ ਦੀ ਇਸ ਜੋੜੀ ਨੂੰ ਇਟਲੀ ਦੇ ਮਸ਼ਹੂਰ ਡਿਜ਼ਾਈਨਰ ਐਂਟੋਨਿਓ ਵਿਏਤਰੀ ਨੇ ਡਿਜ਼ਾਈਨ ਕੀਤਾ ਹੈ। 

ਡਿਜ਼ਾਈਨਰ ਵਿਏਤਰੀ ਨੇ ਇਨ੍ਹਾਂ ਜੁੱਤੀਆਂ ਨੂੰ ਬਣਾਉਣ ਵੇਲੇ ਕੋਈ ਰਿਕਾਰਡ ਬਣਾਉਣ ਬਾਰੇ ਨਹੀਂ ਸੋਚਿਆ ਸੀ। ਇਸ ਤੋਂ ਪਹਿਲਾਂ 2017 ਵਿਚ ਉਹ 24 ਕੈਰਟ ਸੋਨੇ ਦੇ ਬੂਟਾਂ ਦੀ ਜੋੜੀ ਬਣਾ ਚੁੱਕੇ ਹਨ। ਇਨ੍ਹਾਂ ਦੀ ਕੀਮਤ ਉਦੋਂ 23 ਲੱਖ ਰੁਪਏ ਸੀ।

ਮੀਡੀਆ ਨਾਲ ਗੱਲਬਾਤ ਵਿਚ ਵਿਏਤਰੀ ਨੇ ਕਿਹਾ,''ਉਨ੍ਹਾਂ ਦੇ ਸ਼ਬਦਕੋਸ਼ ਵਿਚ ਅਸੰਭਵ ਜਿਹੇ ਸ਼ਬਦ ਲਈ ਕੋਈ ਜਗ੍ਹਾ ਨਹੀਂ ਹੈ।''

Vandana

This news is Content Editor Vandana