ਦੁਬਈ 'ਚ 11 ਮਹੀਨੇ ਦੇ ਭਾਰਤੀ ਬੱਚੇ ਨੇ ਜਿੱਤੇ 1 ਮਿਲੀਅਨ ਡਾਲਰ

02/05/2020 5:32:59 PM

ਦੁਬਈ (ਭਾਸ਼ਾ): ਭਾਰਤ ਦੇ ਕੇਰਲ ਰਾਜ ਦੇ 11 ਮਹੀਨੇ ਦੇ ਬੱਚੇ ਮੁਹੰਮਦ ਸਾਲਾਹ ਨੇ ਦੁਬਈ ਡਿਊਟੀ ਫ੍ਰੀ (DDF) ਰਫਲ ਵਿਚ 1 ਮਿਲੀਅਨ ਡਾਲਰ ਜਿੱਤੇ ਹਨ। ਇਸ ਜਿੱਤ ਨਾਲ ਸਾਲਾਹ ਦਾ ਨਾਮ ਡੀ.ਡੀ.ਐੱਫ  ਵਿਚ ਮਿਲੇਨੀਅਮ ਕਰੋੜਪਤੀਆਂ ਦੀ ਲੰਬੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਸਾਲਾਹ 13 ਫਰਵਰੀ ਨੂੰ ਇਕ ਸਾਲ ਦਾ ਹੋ ਜਾਵੇਗਾ। ਮੰਗਲਵਾਰ ਨੂੰ ਬੇਬੀ ਸਾਲਾਹ ਦੇ ਪਿਤਾ ਰਮੀਜ਼ ਰਹਿਮਾਨ ਨੇ ਕਿਹਾ,''ਮੈਂ ਆਪਣੇ ਬੇਟੇ ਦੇ ਨਾਮ 'ਤੇ ਟਿਕਟ ਖਰੀਦਿਆ ਸੀ। ਉਹ ਬਹੁਤ ਖੁਸ਼ਕਿਸਮਤ ਹੈ। ਇਹ ਬਹੁਤ ਵੱਡੀ ਜਿੱਤ ਹੈ। ਮੈਂ ਹਾਲੇ ਤੈਅ ਨਹੀਂ ਕੀਤਾ ਹੈ ਕਿ ਇਸ ਰਾਸ਼ੀ ਦਾ ਕੀ ਕਰਾਂਗਾ।'' 

ਗਲਫ ਨਿਊਜ਼ ਨੇ ਦੱਸਿਆ,'ਆਬੂ ਧਾਬੀ ਦੇ 6 ਸਾਲ ਤੋਂ ਵਸਨੀਕ ਰਹਿਮਾਨ ਨੇ ਕਿਹਾ ਕਿ ਉਹ ਦੁਬਈ ਡਿਊਟੀ ਫ੍ਰੀ ਪ੍ਰਮੋਸ਼ਨ ਵਿਚ ਇਕ ਸਾਲ ਤੋਂ ਹਿੱਸਾ ਲੈ ਰਹੇ ਹਨ। ਉਹਨਾਂ ਨੇ ਜੇਤੂ ਟਿਕਟ ਨੰਬਰ 1319 ਸੀਰੀਜ਼ 323 ਵਿਚ ਖਰੀਦਿਆ ਸੀ।'' ਰਹਿਮਾਨ ਨੇ ਕਿਹਾ,''ਮੈਂ ਆਸਵੰਦ ਹਾਂ ਕਿ ਮੇਰਾ ਬੇਟੇ ਦਾ ਭਵਿੱਖ ਸੁਨਹਿਰਾ ਹੈ।ਉਸ ਦੀ ਜ਼ਿੰਦਗੀ ਸਕਰਾਤਮਕ ਮੋੜ ਤੋਂ ਸ਼ੁਰੂ ਹੋਈ ਹੈ। ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਅਤੇ ਆਪਣੀ ਜ਼ਿੰਦਗੀ ਦੇ ਇਸ ਆਨੰਦ ਭਰੇ ਪਲ ਲਈ ਸਿਤਾਰਿਆਂ ਦਾ ਧੰਨਵਾਦੀ ਹਾਂ।'' 

ਡੀ.ਡੀ.ਐੱਫ. ਦੇ ਹੋਰ ਜੇਤੂਆਂ ਵਿਚ 33 ਸਾਲਾ ਅਤਾਰਜ਼ਾਦੇਹ ਸਨ, ਜੋ ਦੁਬਾਈ ਤੋਂ ਈਰਾਨੀ ਪ੍ਰਵਾਸੀ ਸਨ। ਉਹਨਾਂ ਨੇ ਸੀਰੀਜ਼ 1745 ਵਿਚ ਮਰਸੀਡੀਜ਼ ਬੈਂਜ਼ ਐੱਸ. 560 (Magnetite Black Metallic) ਜਿੱਤੀ ਸੀ। ਉਹਨਾਂ ਦਾ ਜੇਤੂ ਟਿਕਟ ਨੰਬਰ 0773 ਹੈ। ਉਹ ਇਕ ਕਾਰੋਬਾਰੀ ਹਨ ਜੋ ਆਪਣੇ ਭਰਾ ਦੇ ਨਾਲ ਪਰਿਵਾਰਕ ਕਾਰੋਬਾਰ ਕਰਦੀ ਹੈ। ਅਤਾਰਜ਼ਾਦੇਹ ਨੇ ਕਿਹਾ ਕਿ ਜਦੋਂ ਵੀ ਉਹ ਯਾਤਰਾ ਕਰਦੀ ਹੈ ਉਹ ਨਿਯਮਿਤ ਰੂਪ ਨਾਲ ਦੁਬਈ ਡਿਊਟੀ ਫ੍ਰੀ ਦੇ ਪ੍ਰਚਾਰ ਦਾ ਟਿਕਟ ਖਰੀਦਦੀ ਹੈ। ਉਹ ਆਪਣੀ ਜਿੱਤ ਲਈ ਬਹੁਤ ਧੰਨਵਾਦੀ ਹੈ।

Vandana

This news is Content Editor Vandana