ਭਾਰਤ ''ਚ ਰਹਿਣਾ ਚਾਹੁੰਦੈ ਡੀ. ਐੱਸ. ਸੀ. ਪੁਰਸਕਾਰ ਜੇਤੂ ਅਰੂਦਪ੍ਰਾਗਸਮ

11/26/2017 4:51:02 PM

ਢਾਕਾ (ਭਾਸ਼ਾ)— ਇਸ ਸਾਲ ਦੇ ਦੱਖਣੀ ਏਸ਼ਆਈ ਸਾਹਿਤ ਡੀ. ਐੱਸ. ਸੀ. ਪੁਰਸਕਾਰ ਜੇਤੂ ਅਨੁਕ ਅਰੂਦਪ੍ਰਾਗਸਮ ਨੂੰ ਭਾਰਤ ਨਾਲ ਬਹੁਤ ਪਿਆਰ ਹੈ। ਇਸ ਲੇਖਕ ਦੀ ਇੱਛਾ ਹੈ ਕਿ ਉਹ ਅਮਰੀਕਾ ਤੋਂ ਆਪਣੀ ਪੀ. ਐੱਚ. ਡੀ. ਪੂਰੀ ਕਰ ਕੇ ਭਾਰਤ ਵਿਚ ਰਹਿਣ। ਅਨੁਕ ਅਰੂਦਪ੍ਰਾਗਸਮ ਨੂੰ ਢਾਕਾ ਵਿਚ 18 ਨਵੰਬਰ ਨੂੰ ਦੱਖਣੀ ਏਸ਼ੀਆਈ ਸਾਹਿਤ ਲਈ ਡੀ. ਐੱਮ. ਸੀ. ਪੁਰਸਕਾਰ ਪ੍ਰਦਾਨ ਕੀਤਾ ਗਿਆ। ਸਿਰਫ 29 ਸਾਲ ਦੀ ਉਮਰ ਵਿਚ ਅਰੂਦਪ੍ਰਾਗਸਮ ਨੂੰ ਉਨ੍ਹਾਂ ਦੇ ਪਹਿਲੇ ਨਾਵਲ ''ਦ ਸਟੋਰੀ ਆਫ ਏ ਬੀਫ ਮੈਰਿਜ'' ਲਈ ਇਹ ਸਨਮਾਨ ਦਿੱਤਾ ਗਿਆ ਹੈ। 
ਇਹ ਨਾਵਲ ਸ਼੍ਰੀਲੰਕਾ ਦੇ ਗ੍ਰਹਿਯੁੱਧ ਦੀ ਪਿੱਠਭੂਮੀ ਹੈ। ਇਸ ਪੁਰਸਕਾਰ ਵਿਚ ਉਨ੍ਹਾਂ ਨੂੰ 25 ਹਜ਼ਾਰ ਅਮਰੀਕੀ ਡਾਲਰ ਮਿਲੇ। ਹੁਣ ਉਹ ਵਾਪਸ ਅਮਰੀਕਾ ਜਾਣਗੇ, ਜਿੱਥੇ ਉਹ ਕੋਲੰਬੀਆ ਯੂਨੀਵਰਸਿਟੀ ਤੋਂ ਦਰਸ਼ਨ ਸ਼ਾਸਤਰ ਵਿਚ ਪੀ. ਐੱਚ. ਡੀ. ਕਰ ਰਹੇ ਹਨ। ਉਨ੍ਹਾਂ ਨੇ ਪੁਰਸਕਾਰ ਮਿਲਣ ਮਗਰੋਂ ਕਿਹਾ,''ਪੀ. ਐੱਚ. ਡੀ. ਕਰਨ ਮਗਰੋਂ ਮੈਂ ਦੱਖਣੀ ਏਸ਼ੀਆ-ਸ਼੍ਰੀਲੰਕਾ ਜਾਂ ਭਾਰਤ ਪਰਤਾਂਗਾ। ਮੈਂ ਭਾਰਤ ਵਿਚ ਰਹਿਣਾ ਚਾਹੁੰਦਾ ਹਾਂ ਕਿਉਂਕਿ ਭਾਰਤ ਮੈਨੂੰ ਬਹੁਤ ਪਸੰਦ ਹੈ।'' ਉਨ੍ਹਾਂ ਨੇ ਕਿਹਾ ਕਿ ਇਹ ਪੁਰਸਕਾਰ ਪ੍ਰਾਪਤ ਕਰ ਕੇ ਉਹ ਬਹੁਤ ਖੁਸ਼ ਹਨ। ਇਹ ਮੇਰਾ ਪਹਿਲਾ ਪੁਰਸਕਾਰ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਮੈਨੂੰ ਕੋਈ ਪਛਾਣ ਮਿਲੀ ਹੋ।