''ਕਬੂਤਰ ਜਾ-ਜਾ-ਜਾ'', ਚਿੱਠੀ ਨਹੀਂ ਮਾਲ ਟਿਕਾਣੇ ਲਾ ਆ

05/25/2017 5:13:23 PM

ਕੁਵੈਤ— ਇਕ ਸਮਾਂ ਸੀ ਜਦੋਂ ਕੂਬਤਰ ਜ਼ਰੀਏ ਚਿੱਠੀਆਂ ਪਹੁੰਚਾਉਣ ਦਾ ਕੰਮ ਕੀਤਾ ਜਾਂਦਾ ਸੀ। ਸਿਨੇਮਾ ''ਚ ਵੀ ਕੁਝ ਇਸ ਤਰ੍ਹਾਂ ਹੀ ਦੇਖਣ ਨੂੰ ਮਿਲਦਾ ਹੈ। ਕਾਫੀ ਲੰਬਾ ਸਮਾਂ ਹੋ ਗਿਆ, ਜਦੋਂ ਅਸੀਂ ਕਬੂਤਰਾਂ ਦੀ ਮਦਦ ਲੈਂਦੇ ਸੀ ਅਤੇ ਉਨ੍ਹਾਂ ਦਾ ਇਸਤੇਮਾਲ ਅਸੀਂ ਆਪਣੀਆਂ ਚਿੱਠੀਆਂ ਪਹੁੰਚਾਉਣ ਲਈ ਕਰਦੇ ਸੀ ਪਰ ਹੁਣ ਗੱਲ ਹੋ ਰਹੀ ਹੈ ਸਾਲ 2017 ਦੀ। ਜੋ ਕਹਾਣੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਕਬੂਤਰਾਂ ਬਾਰੇ ਕੁਝ ਹੋਰ ਹੀ ਬਿਆਨ ਕਰ ਰਹੀ ਹੈ। 
ਦਰਅਸਲ ਕੁਵੈਤ ''ਚ ਇਕ ਅਜਿਹਾ ਕਬੂਤਰ ਫੜਿਆ ਗਿਆ ਹੈ, ਜਿਸ ਦੇ ਜ਼ਰੀਏ ਡਰੱਗ ਸਪਲਾਈ ਕੀਤੀ ਜਾ ਰਹੀ ਸੀ। ਹੈਰਾਨ ਕਰਨ ਵਾਲੀ ਇਸ ਘਟਨਾ ਵਿਚ ਕਬੂਤਰ ਨੂੰ ਇਕ ਛੋਟੇ ਜਿਹੇ ਬੈਗ ਨਾਲ ਫੜਿਆ ਗਿਆ ਹੈ। ਇੱਥੋਂ ਦੇ ਇਕ ਸਥਾਨਕ ਨਿਊਜ਼ ਚੈਨਲ ਮੁਤਾਬਕ ਕੁਵੈਤ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਸ ਕਬੂਤਰ ਨੂੰ ਉਸ ਸਮੇਂ ਫੜਿਆ ਜਦੋਂ ਉਹ ਇਰਾਕ ਤੋਂ ਹੋ ਕੇ ਕੁਵੈਤ ਗਿਆ ਸੀ। 
ਛੋਟੇ ਜਿਹਾ ਗਰੇਅ ਰੰਗ ਦੇ ਕਬੂਤਰ ਨੂੰ ਜਦੋਂ ਅਧਿਕਾਰੀਆਂ ਨੂੰ ਫੜਿਆ ਤਾਂ ਉਸ ਦੀ ਪਿੱਠ ''ਤੇ ਬੈਗ ਬੰਨ੍ਹਿਆ ਹੋਇਆ ਸੀ, ਜਿਸ ''ਚ 178 ਨਸ਼ੀਲੀਆਂ ਗੋਲੀਆਂ ਮਿਲੀਆਂ ਹਨ। ਕਬੂਤਰ ਨੂੰ ਅਧਿਕਾਰੀਆਂ ਨੇ ਅਬਦਾਲੀ ਸੂਬੇ ਦੇ ਕਸਟਮ ਵਿਭਾਗ ਦੇ ਨੇੜੇ ਇਕ ਇਮਾਰਤ ''ਤੇ ਫੜਿਆ, ਜੋ ਕਿ ਇਰਾਕ ਦੀ ਸਰਹੱਦ ਦੇ ਨੇੜੇ ਹੈ। ਸੋਸ਼ਲ ਮੀਡੀਆ ''ਤੇ ਕਬੂਤਰ ਦੀ ਇਹ ਤਸਵੀਰ ਵਾਇਰਲ ਹੋ ਰਹੀ ਹੈ, ਲੋਕ ਇਸ ਕਬੂਤਰ ਨੂੰ ਦੇਖ ਕੇ ਹੈਰਾਨ ਹਨ। ਇੱਥੇ ਦੱਸ ਦੇਈਏ ਕਿ ਇਹ ਪਹਿਲਾ ਮਾਮਲਾ ਨਹੀਂ ਹੈ, ਜਦੋਂ ਕਬੂਤਰਾਂ ਦਾ ਇਸਤੇਮਾਲ ਇਸ ਤਰ੍ਹਾਂ ਦੇ ਕੰਮਾਂ ਲਈ ਕੀਤਾ ਗਿਆ ਹੋਵੇ। ਸਾਲ 2016 ''ਚ ਅਮਰੀਕਾ ਦੇ ਕੋਸਟਾ ਰਿਕਾ ਦੀ ਇਕ ਜੇਲ ''ਚ ਡਰੱਗ ਸਪਲਾਈ ਦੌਰਾਨ ਇਕ ਕਬੂਤਰ ਫੜਿਆ ਗਿਆ ਸੀ।

Tanu

This news is News Editor Tanu