ਇਕੱਠੇ ''ਪੈੱਗ'' ਲਾਉਣ ਵਾਲੇ ਕਪਲਸ ਦਾ ਰਿਸ਼ਤਾ ਹੁੰਦੈ ਜ਼ਿਆਦਾ ਮਜ਼ਬੂਤ

02/03/2019 1:30:49 AM

ਵਾਸ਼ਿੰਗਟਨ— ਇਕ ਕਹਾਵਤ ਹੈ ਕਿ A family who eats together, stays together. ਅਸੀਂ ਸਾਰੇ ਇਸ ਕਹਾਵਤ ਨੂੰ ਬਚਪਨ ਤੋਂ ਸੁਣਦੇ ਆ ਰਹੇ ਹਾਂ ਤੇ ਕੁਝ ਹੱਦ ਤੱਕ ਮੰਨਦੇ ਵੀ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹੇ ਕਪਲਸ ਜੋ ਇਕੱਠੇ ਡ੍ਰਿੰਕ ਕਰਦੇ ਹਨ, ਹਮੇਸ਼ਾ ਇਕੱਠੇ ਰਹਿੰਦੇ ਹਨ। ਸੁਣ ਕੇ ਹੈਰਾਨੀ ਹੋ ਸਕਦੀ ਹੈ ਪਰ ਇਹ ਸੱਚ ਹੈ। ਇਕ ਸਟੱਡੀ ਦੀ ਮੰਨੀਏ ਤਾਂ ਕਪਲਸ ਦੀ ਡ੍ਰਿੰਕਿੰਗ ਹੈਬਿਟ ਉਨ੍ਹਾਂ ਦੀ ਕੰਪੈਟਿਬਿਲਿਟੀ ਮਤਲਬ ਰਿਸ਼ਤੇ ਦੀ ਅਨੁਕੂਲਤਾ ਤੇ ਯੋਗਤਾ ਨੂੰ ਵਧਾ ਸਕਦੀ ਹੈ।

ਐਲਕਾਹਾਲਿਜ਼ਸ: ਕਲੀਨਿਕਲਸ ਐਂਡ ਐਕਸਪੈਰੀਮੈਂਟਲ ਰਿਸਰਚ ਨਾਂ ਨਾਲ ਕੀਤੀ ਗਈ ਇਹ ਸਟੱਡੀ ਜਨਰਲ ਆਫ ਜੇਰਾਨਟੋਲਾਜੀ 'ਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਸਟੱਡੀ ਦੇ ਮੁਤਾਬਕ ਜਿਨ੍ਹਾਂ ਕਪਲਸ ਦੀ ਡ੍ਰਿੰਕਿੰਗ ਹੈਬਿਟ ਇਕ ਜਿਹੀ ਹੈ ਉਹ ਵੱਖ-ਵੱਖ ਡ੍ਰਿੰਕਿੰਗ ਵਾਲੇ ਕਪਲਸ ਦੀ ਤੁਲਨਾ 'ਚ ਜ਼ਿਆਦਾ ਖੁਸ਼ ਰਹਿੰਦੇ ਹਨ ਤੇ ਉਨ੍ਹਾਂ ਦੇ ਰਿਸ਼ਤੇ ਵੀ ਖੁਸ਼ਹਾਲ ਰਹਿੰਦੇ ਹਨ।

ਇਸ ਸਟੱਡੀ ਦੇ ਖੋਜਕਾਰਾਂ ਨੇ ਇਹ ਵੀ ਪਾਇਆ ਕਿ ਇਕੋ ਜਿਹੀਆਂ ਡ੍ਰਿੰਕਿੰਗ ਦੀਆਂ ਆਦਤਾਂ ਵਾਲੇ ਕਪਲਸ ਆਪਣੀਆਂ ਬਾਕੀ ਆਦਤਾਂ ਨੂੰ ਵੀ ਇਕ ਦੂਜੇ ਨਾਲ ਸ਼ੇਅਰ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਕੰਪੈਟਿਬਿਲਿਟੀ ਵਧਦੀ ਹੈ। ਇਹ ਬਜ਼ੁਰਗ ਕਪਲਸ ਲਈ ਵੀ ਲਾਗੂ ਹੁੰਦਾ ਹੈ ਕਿਉਂਕਿ ਇਹ ਸਟੱਡੀ 50 ਸਾਲ ਤੱਕ ਦੇ ਕਪਲਸ 'ਤੇ ਵੀ ਕੀਤੀ ਗਈ ਹੈ।

ਪਰੰਤੂ ਜ਼ਰੂਰੀ ਨਹੀਂ ਅਜਿਹਾ ਹੀ ਹੋਵੇ। ਖੋਜਕਾਰਾਂ ਮੁਤਾਬਕ ਜੋ ਕਪਲਸ ਜ਼ਿਆਦਾ ਸ਼ਰਾਬ ਪੀਂਦੇ ਹਨ ਉਨ੍ਹਾਂ ਕਪਲਸ 'ਚ ਹੋਰਾਂ ਕਪਲਸ ਮੁਕਾਬਲੇ ਕਦੇ ਸਹਿਮਤੀ ਨਹੀਂ ਬਣ ਪਾਉਂਦੀ ਤੇ ਤਲਾਕ ਦੀ ਸੰਭਾਵਨਾ ਵੀ ਜ਼ਿਆਦਾ ਰਹਿੰਦੀ ਹੈ।

Baljit Singh

This news is Content Editor Baljit Singh