ਰਾਸ਼ਟਰਪਤੀ ਚੋਣਾਂ ''ਚ ਟਰੰਪ ਨੂੰ ਟੱਕਰ ਦੇਵੇਗੀ ਪਹਿਲੀ ਹਿੰਦੂ ਸੰਸਦ ਮੈਂਬਰ

01/12/2019 12:30:56 PM

ਵਾਸ਼ਿੰਗਟਨ(ਭਾਸ਼ਾ)— ਅਮਰੀਕੀ ਸਦਨ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਕਿਹਾ ਕਿ ਉਹ 2020 ਦੀਆਂ ਰਾਸ਼ਟਰਪਤੀ ਚੋਣਾਂ ਦੀ ਦਾਅਵੇਦਾਰ ਹੋਵੇਗੀ। ਸੰਸਦ ਮੈਂਬਰ ਐਲਿਜ਼ਾਬੈੱਥ ਵਾਰਨ ਮਗਰੋਂ 37 ਸਾਲਾ ਤੁਲਸੀ ਗਬਾਰਡ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਦੂਜੀ ਮਹਿਲਾ ਦਾਅਵੇਦਾਰ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2020 'ਚ ਚੁਣੌਤੀ ਦੇਣ ਲਈ ਹੁਣ ਤਕ 12 ਤੋਂ ਵਧੇਰੇ ਡੈਮੋਕ੍ਰੇਟਿਕ ਨੇਤਾਵਾਂ ਨੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਦਾਅਵੇਦਾਰੀ ਦੀ ਘੋਸ਼ਣਾ ਕਰ ਦਿੱਤੀ ਹੈ।


ਹਵਾਈ ਤੋਂ 'ਅਮਰੀਕੀ ਹਾਊਸ ਆਫ ਰੀਪ੍ਰੈਜ਼ੇਟੇਟਿਵ' 'ਚ 4 ਵਾਰ ਦੀ ਡੈਮੋਕ੍ਰੇਟ ਸੰਸਦ ਮੈਂਬਰ ਗਬਾਰਡ ਨੇ ਸ਼ੁੱਕਰਵਾਰ ਨੂੰ ਦੱਸਿਆ,''ਮੇਰਾ ਚੋਣਾਂ 'ਚ ਖੜ੍ਹੀ ਹੋਣਾ ਤੈਅ ਹੈ ਅਤੇ ਮੈਂ ਅਗਲੇ ਹਫਤੇ ਦੇ ਅੰਦਰ-ਅੰਦਰ ਰਸਮੀ ਘੋਸ਼ਣਾ ਕਰ ਦੇਵਾਂਗੀ। ਗਬਾਰਡ ਨੇ ਬਚਪਨ 'ਚ ਹੀ ਹਿੰਦੂ ਧਰਮ ਅਪਣਾ ਲਿਆ ਸੀ ਅਤੇ ਉਹ ਭਾਰਤੀ-ਅਮਰੀਕੀਆਂ 'ਚ ਖਾਸ ਲੋਕ ਪ੍ਰਿਯ ਹੈ। ਜੇਕਰ ਉਹ ਚੁਣੀ ਗਈ ਤਾਂ ਉਹ ਸਭ ਤੋਂ ਜਵਾਨ ਅਚੇ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ। ਇਸ ਦੇ ਇਲਾਵਾ ਉਹ ਪਹਿਲੀ ਗੈਰ-ਈਸਾਈ ਜਾਂ ਪਹਿਲੀ ਹਿੰਦੂ ਹੋਵੇਗੀ ਜੋ ਇਸ ਉੱਚ ਅਹੁਦੇ 'ਤੇ ਹੋਵੇਗੀ। ਹਾਲਾਂਕਿ ਅਮਰੀਕੀ ਰਾਜਨੀਤਕ ਪੰਡਤ ਤੁਲਸੀ ਦੇ ਜਿੱਤਣ ਦੀ ਵਧੇਰੇ ਸੰਭਾਵਨਾ ਨਹੀਂ ਪ੍ਰਗਟ ਕਰ ਰਹੇ।