ਡੋਨਾਲਡ ਟਰੰਪ ਨੂੰ ਲੱਗਾ ਝਟਕਾ, ਆਪਣੇ ਹੀ ਬੈਂਕ ''ਤੇ ਨਹੀਂ ਚੱਲਿਆ ਰੋਅਬ

05/02/2019 4:59:30 PM

ਵਾਸ਼ਿੰਗਟਨ (ਏਜੰਸੀ)- ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਘਟਾਉਣ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੰਗ ਨੂੰ ਇਕ ਪਾਸੇ ਕਰਦੇ ਹੋਏ ਵਿਆਜ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ। ਅਮਰੀਕੀ ਕੇਂਦਰੀ ਬੈਂਕ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਫੈਡ ਦੀ ਨੀਤੀ ਨਿਰਮਾਣ ਕਮੇਟੀ ਫੈਡਰਲ ਓਪਨ ਮਾਰਕੀਟ ਕਮੇਟੀ ਨੇ ਫੈਡਰਲ ਫੰਡਸ ਲਈ ਟੀਚਾ ਹੱਦ 2.25 ਫੀਸਦੀ ਤੋਂ 2.5 ਫੀਸਦੀ 'ਤੇ ਹੀ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ। ਫੈਡ ਨੇ ਬਿਆਨ ਵਿਚ ਕਿਹਾ ਕਿ ਮਾਰਚ ਤੋਂ ਲੇਬਰ ਮਾਰਕੀਟ ਵਿਚ ਮਜ਼ਬੂਤੀ ਬਣੀ ਹੋਈ ਹੈ, ਜਦੋਂ ਕਿ ਪਹਿਲੀ ਤਿਮਾਹੀ ਵਿਚ ਘਰੇਲੂ ਖਰਚ ਅਤੇ ਵਪਾਰ ਵਿਚ ਯਕੀਨੀ ਨਿਵੇਸ਼ ਵਿਚ ਗਿਰਾਵਟ ਦਰਜ ਕੀਤੀ ਗਈ ਹੈ।

ਅਮਰੀਕੀ ਫੈਡ ਦਾ ਇਹ ਫੈਸਲਾ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਟਰੰਪ ਨੇ ਹਾਲ ਹੀ ਵਿਚ ਫੇਡ ਵਲੋਂ ਵਿਆਜ ਦਰਾਂ ਵਿਚ ਵਾਧਾ ਕਰਨ ਦੀ ਆਲੋਚਨਾ ਕੀਤੀ ਸੀ। ਇਸ ਦੇ ਨਾਲ ਹੀ ਟਰੰਪ ਨੇ ਕੇਂਦਰੀ ਬੈਂਕ ਤੋਂ ਅਰਥਵਿਵਸਥਾ ਨੂੰ ਹੁੰਗਾਰਾ ਦੇਣ ਲਈ ਵਿਆਜ ਦਰਾਂ ਘੱਟ ਕਰਨ ਦੀ ਅਪੀਲ ਕੀਤੀ ਸੀ, ਟਰੰਪ ਨੇ ਮੰਗਲਵਾਰ ਨੂੰ ਟਵੀਟ ਕਰਕੇ ਕਿਹਾ ਸੀ ਕਿ ਮੁਦਰਾਸਫੀਤੀ ਘੱਟ ਹੋਣ ਦੇ ਬਾਵਜੂਦ ਸਾਡੇ ਫੈਡਰਲ ਰਿਜ਼ਰਵ ਨੇ ਲਗਾਤਾਰ ਵਿਆਜ ਦਰਾਂ ਵਧਾਈਆਂ ਹਨ। ਜੇਕਰ ਅਸੀਂ ਵਿਆਜ ਦਰਾਂ ਥੋੜ੍ਹੀਆਂ ਘਟਾ ਦਿੱਤੀਆਂ ਤਾਂ ਸਾਡੀ ਅਰਥਵਿਵਸਥਾ ਰਾਕਟ ਵਾਂਗ ਉਪਰ ਜਾ ਸਕਦੀ ਹੈ।

ਟਰੰਪ ਦੇ ਬਿਆਨ 'ਤੇ ਅਮਰੀਕਾ ਫੈਡ ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਦਬਾਅ ਬਾਰੇ ਨਹੀਂ ਸੋਚਦੇ, ਫੈਡ ਦੇ ਪ੍ਰਧਾਨ ਜੇਰੋਮ ਪਾਵੇਲ ਨੇ ਕਿਹਾ ਕਿ ਅਸੀਂ ਕੇਂਦਰੀ ਬੈਂਕ ਦੀ ਸੁਤੰਤਰਤਾ ਦਾ ਬਚਾਅ ਕੀਤਾ, ਪਾਵੇਲ ਨੇ ਕਿਹਾ ਕਿ ਅਸੀਂ ਇਕ ਗੈਰ-ਰਾਜਨੀਤਕ ਸੰਸਥਾ ਹੈ ਅਤੇ ਇਸ ਦਾ ਅਰਥ ਹੈ ਕਿ ਅਸੀਂ ਪੂਰੀ ਤਰ੍ਹਾਂ ਮਿਆਦ ਦੇ ਰਾਜਨੀਤਕ ਵਿਚਾਰਾਂ ਬਾਰੇ ਨਹੀਂ ਸੋਚਦੇ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ 'ਤੇ ਕੋਈ ਚਰਚਾ ਨਹੀਂ ਕਰਦੇ ਅਤੇ ਅਸੀਂ ਕਿਸੇ ਵੀ ਤਰ੍ਹਾਂ ਆਪਣੇ ਫੈਸਲੇ ਲੈਂਦੇ ਹੋਏ ਉਨ੍ਹਾਂ 'ਤੇ ਵਿਚਾਰ ਨਹੀਂ ਕਰਦੇ। ਪਾਵੇਲ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰੀ ਬੈਂਕ ਦਾ ਨੀਤੀਗਤ ਰੁਖ ਇਸ ਵੇਲੇ ਬਿਲਕੁਲ ਢੁੱਕਵਾਂ ਹੈ।

Sunny Mehra

This news is Content Editor Sunny Mehra