ਟਰੰਪ H-1B ਸਮੇਤ ਕਈ ਕਿਸਮ ਦੇ ਵੀਜ਼ੇ ਮੁਅੱਤਲ ਕਰਨ ਦੇ ਰੌਅ ''ਚ, ਭਾਰਤੀ ਪੇਸ਼ੇਵਰਾਂ ਨੂੰ ਲੱਗੇਗਾ ਝਟਕਾ

06/12/2020 6:06:03 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਐੱਚ-1ਬੀ ਵੀਜ਼ਾ ਸਮੇਤ ਰੋਜ਼ਗਾਰ ਦੇਣ ਵਾਲੇ ਹੋਰ ਵੀਜ਼ਾ ਨੂੰ ਮੁਅੱਤਲ ਕਰਨ 'ਤੇ ਵਿਚਾਰ ਕਰ ਰਹੇ ਹਨ। ਇਸ ਦਾ ਮੁੱਖ ਕਾਰਨ ਅਮਰੀਕਾ ਵਿਚ ਵੱਧਦੀ ਬੇਰੋਜ਼ਗਾਰੀ ਹੈ। ਐੱਚ-1ਬੀ ਵੀਜ਼ਾ ਦੇ ਮੁਅੱਤਲ ਹੋਣ ਨਾਲ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਵਿਚੋਂ ਭਾਰਤ ਵੀ ਪ੍ਰਮੁੱਖ ਹੈ ਕਿਉਂਕਿ ਭਾਰਤੀ ਸੂਚਨਾ ਤਕਨਾਲੋਜੀ ਪੇਸ਼ੇਵਰ ਇਸ ਵੀਜ਼ਾ ਦੀ ਸਭ ਤੋਂ ਜ਼ਿਆਦਾ ਮੰਗ ਕਰਨ ਵਾਲਿਆਂ ਵਿਚੋਂ ਇਕ ਹਨ। 'ਦੀ ਵਾਲ ਸਟ੍ਰੀਟ ਜਨਰਲ' ਵਿਚ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ਦੇ ਮੁਤਾਬਕ ਅਮਰੀਕੀ ਸਰਕਾਰ ਅਗਲੇ ਵਿੱਤੀ ਸਾਲ ਵਿਚ ਇਸ ਪ੍ਰਸਤਾਵਿਤ ਮੁਅੱਤਲੀ ਨੂੰ ਮਨਜ਼ੂਰੀ ਦੇ ਸਕਦੀ ਹੈ।

ਅਮਰੀਕੀ ਵਿੱਤੀ ਸਾਲ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ ਉਦੋਂ ਕਈ ਨਵੇਂ ਵੀਜ਼ਾ ਜਾਰੀ ਕੀਤੇ ਜਾਂਦੇ ਹਨ। ਅਖਬਾਰ ਨੇ ਇਹ ਰਿਪੋਰਟ ਪ੍ਰਸ਼ਾਸਨ ਦੇ ਇਕ ਬੇਨਾਮ ਅਧਿਕਾਰੀ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਹੈ। ਰਿਪੋਰਟ ਦੇ ਮੁਤਾਬਕ,''ਇਹ ਵਿਵਸਥਾ ਦੇਸ਼ ਦੇ ਬਾਹਰ ਕਿਸੇ ਵੀ ਨਵੇਂ ਐੱਚ-1ਬੀ ਵੀਜ਼ਾ ਧਾਰਕ ਦੇ ਕੰਮ ਕਰਨ 'ਤੇ ਉਦੋਂ ਤੱਕ ਪਾਬੰਦੀ ਲਗਾ ਸਕਦੀ ਹੈ ਜਦੋਂ ਤੱਕ ਮੁਅੱਤਲੀ ਖਤਮ ਨਹੀਂ ਹੋ ਜਾਂਦੀ। ਭਾਵੇਂਕਿ ਜਿਹਨਾਂ ਕੋਲ ਦੇਸ਼ ਦੇ ਅੰਦਰ ਪਹਿਲਾਂ ਤੋਂ ਹੀ ਵੀਜ਼ਾ ਹਨ ਉਹਨਾਂ ਦੇ ਇਸ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਦਿੱਸਦੀ।''

ਜ਼ਿਕਰਯੋਗ ਹੈ ਕਿ ਐੱਚ-1ਬੀ ਵੀਜ਼ਾ ਇਕ ਗੈਰ ਇਮੀਗ੍ਰੇਸ਼ਨ ਵੀਜ਼ਾ ਹੈ। ਇਹ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਦੀ ਨਿਯੁਕਤੀ ਕਰਨ ਦੀ ਸਹੂਲਤ ਦਿੰਦਾ ਹੈ। ਖਾਸ ਕਰਕੇ ਤਕਨਾਲੋਜੀ ਮੁਹਾਰਤ ਵਾਲੇ ਕੰਮਾਂ ਵਿਚ। ਅਮਰੀਕਾ ਦੀਆਂ ਤਕਨਾਲੋਜੀ ਕੰਪਨੀਆਂ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਲਈ ਹਰੇਕ ਸਾਲ ਭਾਰਤ ਅਤੇ ਚੀਨ 'ਤੇ ਨਿਰਭਰ ਹੁੰਦੀਆਂ ਹਨ। ਅਜਿਹੇ ਵਿਚ ਅਮਰੀਕੀ ਸਰਕਾਰ ਦੇ ਇਸ ਫੈਸਲੇ ਦਾ ਅਸਰ ਹਜ਼ਾਰਾਂ ਭਾਰਤੀ ਤਕਨਾਲੋਜੀ ਪੇਸ਼ੇਵਰਾਂ 'ਤੇ ਹੋਵੇਗਾ। ਅਮਰੀਕਾ ਵਿਚ ਪਹਿਲਾਂ ਤੋਂ ਕਈ ਐੱਚ-1ਬੀ ਵੀਜ਼ਾ ਧਾਰਕਾਂ ਦੀ ਨੌਕਰੀ ਜਾ ਚੁੱਕੀ ਹੈ ਅਤੇ ਕੋਰੋਨਾਵਾਇਰਸ ਦੇ ਸੰਕਟ ਦੇ ਦੌਰਾਨ ਉਹ ਭਾਰਤ ਵਾਪਸ ਪਰਤੇ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਵਿਦੇਸ਼ੀ ਵਿਦਿਆਰਥੀ ਪੜ੍ਹਨ ਲਈ ਜਲਦ ਆ ਸਕਣਗੇ ਆਸਟ੍ਰੇਲੀਆ : ਮੌਰੀਸਨ

ਭਾਵੇਂਕਿ ਵ੍ਹਾਈਟ ਹਾਊਸ ਵੱਲੋਂ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ ਗਿਆ ਹੈਕਿ ਹਾਲੇ ਇਸ ਮੁੱਦੇ 'ਤੇ ਕੋਈ ਆਖਰੀ ਫੈਸਲਾ ਨਹੀਂ ਲਿਆ ਗਿਆ ਹੈ। ਪ੍ਰਸ਼ਾਸਨ ਵਿਭਿੰਨ ਪ੍ਰਸਤਾਵਾਂ 'ਤੇ ਵਿਚਾਰ ਕਰ ਰਿਹਾ ਹੈ। ਵ੍ਹਾਈਟ ਹਾਊਸ ਨੇ ਆਪਣੇ ਬਿਆਨ ਵਿਚ ਇਸ ਖਬਰ ਦਾ ਖੰਡਨ ਨਹੀਂ ਕੀਤਾ ਕਿ ਅਜਿਹੇ ਵਿਚ ਭਾਰਤੀ ਪੇਸ਼ੇਵਰਾਂ ਲਈ ਕੋਰੋਨਾ ਸੰਕਟ ਵਿਚ ਇਕ ਹੋਰ ਪਰੇਸ਼ਾਨੀ ਵੱਧ ਗਈ ਹੈ।

Vandana

This news is Content Editor Vandana