ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਪਹਿਲਾਂ ਚੀਨ ਨੂੰ ਵੱਡੇ ਝਟਕੇ ਦੇ ਸਕਦੇ ਹਨ ਟਰੰਪ

11/10/2020 5:42:21 PM

ਵਾਸ਼ਿੰਗਟਨ : ਜੋਅ ਬਾਈਡਨ ਦੀ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਚੋਣ ਹੋ ਗਈ ਹੈ ਪਰ ਡੋਨਾਲਡ ਟਰੰਪ ਇਸ ਸੱਚਾਈ ਨੂੰ ਸਵੀਕਾਰ ਨਹੀਂ ਕਰ ਪਾ ਰਹੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟਰੰਪ ਸੌਖੇ ਤਰੀਕੇ ਨਾਲ ਆਪਣਾ ਕਾਰਜਕਾਲ ਨਹੀਂ ਛੱਡਣਗੇ। ਇਸ ਸਬੰਧ ’ਚ ਮਾਹਿਰਾਂ ਅਤੇ ਸਾਬਕਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਟਰੰਪ ਕੁਝ ਅਜਿਹਾ ਕਰ ਸਕਦੇ ਹਨ, ਜਿਸ ਨਾਲ ਬਾਈਡਨ ਨੂੰ ਆਪਣੇ ਸ਼ੁਰੂਆਤੀ ਮਹੀਨਿਆਂ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਪੜ੍ਹੋ ਇਹ ਵੀ ਖਬਰ - Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

ਦੱਖਣੀ ਚਾਈਨਾ ਮੌਰਨਿੰਗ ਪੋਸਟ ਵਿਚ ਮਾਰਕ ਮੈਗਨੀਅਰ ਅਨੁਸਾਰ, ਕੋਰੋਨਾ ਲਾਗ ਅਤੇ ਅਮਰੀਕਾ ਦੀ ਆਰਥਿਕ ਸਥਿਤੀ ਲਈ ਬੀਜਿੰਗ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਟਰੰਪ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਚੀਨ ਨੂੰ ਵੱਡੇ ਝਟਕੇ ਦੇ ਸਕਦੇ ਹਨ। ਚੀਨ ਮੂਨ ਰਣਨੀਤੀਆਂ ਦੇ ਮੁੱਖੀ ਅਤੇ ਰਾਸ਼ਟਰੀ ਸੁੱਰਖਿਆ ਪਰਿਸ਼ਦ ਦੇ ਸਾਬਕਾ ਅਧਿਕਾਰੀ, ਜੈਫ ਮੂਨ ਨੇ ਕਿਹਾ, “ਟਰੰਪ ਨੇ ਕੋਵਿਡ -19 ਲਈ ਚੀਨ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ, ਇਸ ਲਈ ਸਵਾਲ ਇਹ ਹੈ ਕਿ ਇਸਦਾ ਕੀ ਅਰਥ ਹੈ?’’

ਪੜ੍ਹੋ ਇਹ ਵੀ ਖਬਰ - Diwali 2020 : ਇਸ ਵਾਰ 4 ਦਿਨ ਦੀ ਹੋਵੇਗੀ ‘ਦੀਵਾਲੀ’, ਕਈ ਸਾਲ ਬਾਅਦ ਬਣਿਐ 3 ਗ੍ਰਹਿਆਂ ਦਾ ਦੁਰਲੱਭ ਸੰਯੋਗ

ਮੈਂਗੀਰ ਲਿਖਦਾ ਹੈ ਕਿ ਟਰੰਪ ਪਹਿਲਾਂ ਤੋਂ ਕਮਜ਼ੋਰ ਅਮਰੀਕਾ-ਚੀਨ ਦੇ ਸਬੰਧਾਂ ਨੂੰ ਖ਼ਰਾਬ ਕਰਨ, ਵਿਸ਼ਵਵਿਆਪੀ ਵਾਤਾਵਰਣ ਅਤੇ ਸਿਹਤ ਦੇ ਮੁੱਦਿਆਂ 'ਤੇ ਦੁਵੱਲੇ ਸਹਿਯੋਗ ਨੂੰ ਬਿਹਤਰ ਬਣਾਉਣ ਵਾਲੇ ਬਾਈਡਨ ਪ੍ਰਸ਼ਾਸਨ ਦੇ ਇਸ ਕਦਮ ਨੂੰ ਕਮਜ਼ੋਰ ਕਰ ਸਕਦਾ ਹੈ। 

ਪੜ੍ਹੋ ਇਹ ਵੀ ਖਬਰ - ਸੈਰ-ਸਪਾਟਾ ਵਿਸ਼ੇਸ਼ 12 : ਇਸ ਰੇਗਿਸਤਾਨ 'ਚ ਕਦੇ ਦੌੜਦੇ ਸਨ ਸਮੁੰਦਰੀ ਜਹਾਜ਼ ਪਰ ਅੱਜ...

ਇਸ ਤੋਂ ਇਲਾਵਾ ਸ਼ਿਗਜਿਆਂਨ ’ਚ ਉਈਗਰਾਂ ਦੀ ਸਮੂਹਿਕ ਨਜ਼ਰਬੰਦੀ ਲਈ ਚੀਨ ਨੂੰ ਕਤਲੇਆਮ ਦਾ ਦੋਸ਼ੀ ਕਰਾਰ ਦੇਣ ਵਾਲੇ ਟਰੰਪ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਲਈ ਵੀਜ਼ਾ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਨ। ਬੀਜਿੰਗ 2022 ’ਚ ਹੋਣ ਵਾਲੀ ਵਿੰਟਰ ਓਲੰਪਿਕ ਨੂੰ ਛੱਡਣ ਲਈ ਵੱਡੀ ਮੁਸ਼ਕਲ ਖੜੀ ਕਰ ਸਕਦੇ ਹਨ। ਟਿੱਕ-ਟਾਕ ਅਤੇ ਵੀਚੈਟ ਤੋਂ ਬਾਅਦ ਟਰੰਪ ਦੇ ਹੋਰ ਵਿਕਲਪਾਂ ਵਿੱਚ ਚੀਨ ਦੇ ਦੂਜੇ ਐਪ ’ਤੇ ਪਾਬੰਦੀ ਲਗਾਉਣਾ, ਹੁਆਵੇਈ ਟੈਕਨੋਲੋਜੀਜ਼ ਉੱਤੇ ਰੋਕ ਲਗਾਉਣਾ ਵੀ ਸ਼ਾਮਲ ਹੋ ਸਕਦਾ ਹੈ। 

ਪੜ੍ਹੋ ਇਹ ਵੀ ਖਬਰ - ਗੰਜੇਪਨ ਤੋਂ ਇਲਾਵਾ ਜੇਕਰ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਹੋ ਪਰੇਸ਼ਾਨ ਤਾਂ ਕਰੋ ‘ਕਪੂਰ’ ਦੀ ਵਰਤੋਂ, ਹੋਣਗੇ ਫ਼ਾਇਦੇ

ਕਾਰਨੇਲ ਯੂਨੀਵਰਸਿਟੀ ਦੀ ਕਾਨੂੰਨ ਅਤੇ ਸਰਕਾਰੀ ਪ੍ਰੋਫ਼ੈਸਰ, ਸਾਰਾ ਕ੍ਰੇਪਸ ਅਨੁਸਾਰ, “ਪਿਛਲੇ 4 ਸਾਲਾਂ ਵਿਚ ਚੀਨ ਦੀ ਤਾਕਤ ’ਚ ਕਾਫ਼ੀ ਵਾਧਾ ਹੋਇਆ ਹੈ। ਇਸੇ ਲਈ ਮੈਂ ਉਮੀਦ ਕਰਦੀ ਹਾਂ ਕਿ ਬਿਡੇਨ ਦੀਆਂ ਨੀਤੀਆਂ ’ਚ ਟਰੰਪ ਪ੍ਰਸ਼ਾਸਨ ਨਾਲੋ ਕੁਝ ਵੱਖਰੀਆਂ ਹੋਣਗੀਆਂ। ਪਯੂ ਰਿਸਰਚ ਸੈਂਟਰ ਅਨੁਸਾਰ 2017 ਤੋਂ 2020 ਤੱਕ ਜਦੋਂ ਤੋਂ ਟਰੰਪ ਸੱਤਾ ’ਚ ਆਏ ਹਨ, ਉਦੋਂ ਤੋਂ 73 ਫੀਸਦੀ ਅਮਰੀਕੀ ਚੀਨ ਪ੍ਰਤੀ ਨਕਾਰਾਤਮਕ ਨਜ਼ਰੀਆ ਰੱਖਦੇ ਹਨ।

rajwinder kaur

This news is Content Editor rajwinder kaur