ਚੀਨ ਨੂੰ ਨਹੀਂ ਗਰੀਬ ਦੇਸ਼ਾਂ ਨੂੰ ਦਿਓ ਲੋਨ, ਟਰੰਪ ਦੀ ਵਰਲਡ ਬੈਂਕ ਨੂੰ ਸਲਾਹ

12/07/2019 4:04:59 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਰਲਡ ਬੈਂਕ ਤੋਂ ਨਾਰਾਜ਼ ਹਨ, ਕਿਉਂਕਿ ਉਹ ਚੀਨ ਨੂੰ ਲਗਾਤਾਰ ਪੈਸੇ ਦੇ ਰਿਹਾ ਹੈ। ਟਰੰਪ ਦਾ ਕਹਿਣਾ ਹੈ ਕਿ ਚੀਨ ਸੰਪਨ ਦੇਸ਼ ਹੈ ਇਸ ਲਈ ਉਹਨਾਂ ਨੂੰ ਵਰਲਡ ਬੈਂਕ ਤੋਂ ਲੋਨ ਲੈਣ ਦੀ ਲੋੜ ਨਹੀਂ ਹੈ। ਚੀਨ ਨੂੰ ਆਪਣਾ ਖੁਦ ਦਾ ਭਾਰ ਚੁੱਕਣਾ ਚਾਹੀਦਾ ਹੈ। ਵਰਲਡ ਬੈਂਕ ਚੀਨ ਦੇ ਬਦਲੇ ਵਿਸ਼ਵ ਦੇ ਹੋਰ ਗਰੀਬ ਦੇਸ਼ਾਂ ਦੀ ਸਹਾਇਤਾ ਕਰੇ ਤਾਂ ਬਿਹਤਰ ਹੋਵੇਗਾ।

ਆਪਣੇ ਟਵਿੱਟਰ ਹੈਂਡਲ 'ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਲਿੱਖਿਆ ਕਿ ਚੀਨ ਦੇ ਕੋਲ ਪਹਿਲਾਂ ਹੀ ਬਹੁਤ ਪੈਸੇ ਹਨ। ਜੇਕਰ ਨਹੀਂ ਹਨ ਤਾਂ ਉਹਨਾਂ ਨੂੰ ਬਣਾਉਣ ਦੇ ਤਰੀਕੇ 'ਤੇ ਵਿਚਾਰ ਕਰਨਾ ਚਾਹੀਦਾ ਹੈ। ਫਿਰ ਵਰਲਡ ਬੈਂਕ ਚੀਨ ਨੂੰ ਲੋਨ ਕਿਉਂ ਦੇ ਰਿਹਾ ਹੈ। ਇਸ ਨੂੰ ਰੋਕੋ।

ਵਿੱਤ ਮੰਤਰੀ ਸਟਿਫਨ ਮਨੁਚਿਨ ਨੇ ਵੀ ਟਰੰਪ ਦੇ ਦੋਸ਼ਾਂ ਦਾ ਸਮਰਥਨ ਕੀਤਾ ਹੈ। ਮਨੁਚਿਨ ਨੇ ਵੀਰਵਾਰ ਨੂੰ ਵਰਲਡ ਬੈਂਕ ਦੇ ਪ੍ਰਤੀਨਿਧੀਆਂ ਦੇ ਸਾਹਮਣੇ ਰਾਸ਼ਟਰਪਤੀ ਦੀ ਗੱਲ ਰੱਖੀ। ਉਹਨਾਂ ਨੇ ਕਿਹਾ ਕਿ ਵਾਈਟ ਹਾਊਸ ਵਰਲਡ ਬੈਂਕ ਦੇ ਇਕ ਰਵੱਈਏ ਤੋਂ ਨਾਰਾਜ਼ ਹੈ। ਨਵੇਂ ਪੰਜ ਸਾਲਾ ਪ੍ਰੋਗਰਾਮ ਦੇ ਤਹਿਤ ਚੀਨ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਵਿਚ ਕਮੀ ਆਉਣੀ ਚਾਹੀਦੀ ਹੈ।

ਵਰਲਡ ਬੈਂਕ ਵਿਚ ਚੀਨ ਮਾਮਲਿਆਂ ਦੇ ਨਿਰਦੇਸ਼ਕ ਮਾਰਟਿਨ ਨੇ ਕਿਹਾ ਕਿ ਨਵੀਂ ਯੋਜਨਾ ਸਾਡੇ ਵਿਚਾਲੇ ਸਬੰਧਾਂ ਨੂੰ ਦਰਸਾਏਗੀ। ਉਹਨਾਂ ਨਾਲ ਸਾਡਾ ਜੁੜਾਵ ਹੁਣ ਚੋਣਵੇਂ ਮੁੱਦਿਆਂ 'ਤੇ ਹੀ ਹੋਵੇਗਾ। ਹੌਲੀ-ਹੌਲੀ ਚੀਨ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਵਿਚ ਕਟੌਤੀ ਕੀਤੀ ਜਾਵੇਗੀ।

ਹਾਲਾਂਕਿ ਵਰਲਡ ਬੈਂਕ ਦੇ ਭਰੋਸੇ ਤੋਂ ਬਾਅਦ ਵੀ ਅਮਰੀਕਾ ਸੰਯੁਕਤ ਨਹੀਂ ਹੈ। ਉਹਨਾਂ ਮੁਤਾਬਕ ਲੋਨ ਵਿਚ ਕਮੀ ਸਮੱਸਿਆ ਦਾ ਹੱਲ ਨਹੀਂ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੀਨ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਹੈ। ਉਹ ਆਪਣੇ ਪੈਸਿਆਂ ਦੀ ਲੋੜ ਨੂੰ ਖੁਦ ਹੀ ਪੂਰਾ ਕਰ ਸਕਦਾ ਹੈ, ਬਿਨਾਂ ਲੋਨ ਲਏ ਕਿਉਂਕਿ ਵਰਲਡ ਬੈਂਕ ਦਾ ਟੀਚਾ ਗਰੀਬ ਦੇਸ਼ਾਂ ਨੂੰ ਆਰਥਿਕ ਮਦਦ ਦੇਣਾ ਹੈ, ਸੰਪਨ ਦੇਸ਼ਾਂ ਨੂੰ ਨਹੀਂ।

Baljit Singh

This news is Content Editor Baljit Singh