ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਤੇ ਟਰੰਪ ਦੀ ''ਫ੍ਰੈਂਚ ਕਿਸ'' ਹੋਈ ਵਾਇਰਲ

04/24/2018 8:48:18 PM

ਨਵੀਂ ਦਿੱਲੀ—ਫਰਾਂਸ ਦੇ ਰਾਸ਼ਟਰਪਤੀ ਇਮਾਨੁਏਲ ਮੈਕਰੋਨ ਆਪਣੇ 3 ਰੋਜ਼ਾਂ ਦੌਰੇ 'ਤੇ ਅਮਰੀਕਾ ਪਹੁੰਚੇ ਹਨ। ਇਥੇ ਉਨ੍ਹਾਂ ਦਾ ਸਵਾਗਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਵਧੀਆਂ ਢੰਗ ਨਾਲ ਕੀਤਾ ਗਿਆ। ਇਸ ਦੌਰੇ 'ਤੇ ਫਰਾਂਸ ਦੇ ਰਾਸ਼ਟਰਪਤੀ ਇਮਾਨੁਏਲ ਮੈਕਰੋਨ ਨਾਲ ਉਨ੍ਹਾਂ ਦੀ ਪਤਨੀ ਬ੍ਰਿਗਿਟ ਵੀ ਸ਼ਾਮਲ ਹਨ। ਹਾਲਾਂਕਿ ਮੈਕਰੋਨ ਅਤੇ ਟਰੰਪ ਦੀ ਮੁਲਾਕਾਤ ਦੌਰਾਨ ਇਕ ਵੱਖਰਾ ਦ੍ਰਿਸ਼ ਦੇਖਣ ਨੂੰ ਮਿਲਿਆ। ਮੈਕ੍ਰੋਨ ਅਤੇ ਟਰੰਪ ਨੇ ਆਪਣੀ ਮੁਲਾਕਾਤ ਦੌਰਾਨ 'ਫ੍ਰੈਂਚ ਕਿਸ' ਸਾਂਝੀ ਕੀਤੀ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।                                                                             
40 ਸਾਲ ਦੇ ਮੈਕਰੋਨ ਅਤੇ 72 ਸਾਲਾ ਟਰੰਪ ਵਿਚਾਲੇ ਇਹ 'ਕਿਸ' ਕਾਫੀ ਵਾਇਰਲ ਹੋ ਗਈ। ਇਹ ਕਿਸ ਐਗਜੀਕਿਊਟਿਵ ਮੈਂਸ਼ਨ ਦੀਆਂ ਪੋੜੀਆਂ 'ਤੇ ਕੀਤੀ ਗਈ ਸੀ।
ਦੱਸਣਯੋਗ ਹੈ ਕਿ ਦੋਵੇਂ ਮੰਗਲਵਾਰ ਨੂੰ ਵਾਸ਼ਿੰਗਟਨ 'ਤੇ ਹੈਲੀਕਾਪਟਰ ਰਾਊਂਡ ਵੀ ਲਗਾਉਣਗੇ। ਉਥੇ ਹੀ ਪੋਟੋਮੈਕ ਨਹਿਰ ਨੇੜੇ ਸਥਿਤ ਜਾਰਜ ਵਾਸ਼ਿੰਗਟਨ ਦੇ ਮਾਊਂਟ ਵਾਰਨਨ 'ਚ ਰਾਤ ਦਾ ਭੋਜਨ ਕਰਨਗੇ। ਇਸ ਤੋਂ ਬਾਅਦ ਬੁੱਧਵਾਰ ਨੂੰ ਦੋਵੇਂ ਅਮਰੀਕੀ ਕਾਂਗਰਸ 'ਚ ਭਾਸ਼ਣ ਦੇਣਗੇ। ਇਸ ਦੌਰਾਨ ਦੋਵੇਂ ਰਾਸ਼ਟਰੀ ਪ੍ਰਧਾਨ ਸੀਰੀਆ, ਟ੍ਰੇਡ, ਨਾਰਥ ਕੋਰੀਆ ਅਤੇ ਇਰਾਨ ਦੇ ਮੁੱਦੇ 'ਤੇ ਵੀ ਗੱਲ ਕਰ ਸਕਦੇ ਹਨ। ਇਸ ਦੌਰੇ 'ਤੇ ਮੈਕਰੋਨ ਦੀ ਪਤਨੀ ਬ੍ਰਿਗਿੱਟੇ ਅਤੇ ਟਰੰਪ ਦੀ ਪਤਨੀ ਮੇਲਿਨਾ ਵਿਚਾਲੇ ਵੀ ਨਜ਼ਦੀਕੀਆਂ ਦੇਖਣ ਨੂੰ ਮਿਲੀਆਂ।                                                                                                                      ਦੱਸ ਦਈਏ ਕਿ ਫਰਾਂਸ ਦੇ ਰਾਸ਼ਟਰਪਤੀ ਇਮੇਨੁਏਲ ਮੈਕਰੋਨ ਅਤੇ ਟਰੰਪ ਨੇ ਸੋਮਵਾਰ ਨੂੰ ਵਾਈਟ ਹਾਉਸ ਦੇ ਦੱਖਣੀ ਲਾਨ 'ਚ ਇਕ ਪੇੜ ਵੀ ਲਗਾਇਆ ਹੈ।