ਕੋਵਿਡ ਨੈਗੇਟਿਵ ਹੋਏ ਟਰੰਪ ਦੀ ਪਹਿਲੀ ਰੈਲੀ, ਬੋਲੇ-''ਹੁਣ ਮੈਂ ਸ਼ਕਤੀਸ਼ਾਲੀ ਮਹਿਸੂਸ ਕਰ ਰਿਹਾ''

10/13/2020 6:25:48 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੇਰੋਨਾਵਾਇਰਸ ਨੂੰ ਹਰਾਉਣ ਦੇ ਬਾਅਦ ਇਕ ਵਾਰ ਫਿਰ ਆਪਣੀ ਚੋਣ ਮੁਹਿੰਮ ਵੱਲ ਪਰਤ ਆਏ ਹਨ।ਵ੍ਹਾਈਟ ਹਾਊਸ ਦੇ ਮੁਤਾਬਕ, ਟਰੰਪ ਦੀ ਤਾਜ਼ਾ ਰਿਪੋਰਟ ਨੈਗੇਟਿਵ ਆਈ ਹੈ। ਇਸ ਦੇ ਨਾਲ ਹੀ ਟਰੰਪ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਉਹਨਾਂ ਨੇ ਫਲੋਰੀਡਾ ਵਿਚ ਇਕ ਰੈਲੀ ਨੂੰ ਸੰਬੋਧਿਤ ਕੀਤਾ। ਕਰੀਬ ਦੋ ਹਫਤੇ ਬਾਅਦ ਚੋਣ ਪ੍ਰਚਾਰ ਵਿਚ ਟਰੰਪ ਨੇ ਕਿਹਾ ਕਿ ਹੁਣ ਉਹ ਕਾਫੀ ਸ਼ਕਤੀਸ਼ਾਲੀ ਮਹਿਸੂਸ ਕਰ ਰਹੇ ਹਨ ਅਤੇ ਚਾਹੁੰਦੇ ਹਨ ਕਿ ਹਰ ਕਿਸੇ ਨੂੰ ਕਿੱਸ ਕਰ ਲੈਣ।

ਟਰੰਪ ਇਸੇ ਮਹੀਨੇ ਦੀ ਸ਼ੁਰੂਆਤ ਵਿਚ ਕੋਰੋਨਾ ਦੀ ਚਪੇਟ ਵਿਚ ਆਏ ਸਨ। ਜਿਸ ਦੇ ਬਾਅਦ ਪਹਿਲਾਂ ਉਹ ਵ੍ਹਾਈਟ ਹਾਊਸ ਵਿਚ ਇਕਾਂਤਵਾਸ ਵਿਚ ਰਹੇ ਅਤੇ ਫਿਰ ਕੁਝ ਦਿਨਾਂ ਦੇ ਲਈ ਹਸਪਤਾਲ ਵਿਚ ਭਰਤੀ ਰਹੇ। ਹੁਣ ਟਰੰਪ ਕੋਵਿਡ ਨੈਗੇਟਿਵ ਹੋ ਗਏ ਹਨ, ਜਿਸ ਦੇ ਬਾਅਦ ਫਲੋਰੀਡਾ ਵਿਚ ਏਅਰਬੇਸ 'ਤੇ ਉਹਨਾਂ ਨੇ ਇਕ ਰੈਲੀ ਨੂੰ ਸੰਬੋਧਿਤ ਕੀਤਾ। ਰੈਲੀ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਟਰੰਪ ਨੇ ਆਪਣਾ ਮਾਸਕ ਉਤਾਰ ਕੇ ਹਵਾ ਵਿਚ ਉਛਾਲ ਦਿੱਤਾ। ਇੱਥੇ ਟਰੰਪ ਨੇ ਕਿਹਾ,''ਮੈਂ ਕੋਰੋਨਾਵਾਇਰਸ ਨੂੰ ਮਾਤ ਦੇ ਦਿੱਤੀ ਹੈ। ਮੈਂ ਖੁਦ ਨੂੰ ਸ਼ਕਤੀਸ਼ਾਲੀ ਮਹਿਸੂਸ ਕਰ ਰਿਹਾ ਹਾਂ। ਮੈਂ ਹੁਣ ਜਨਤਾ ਦੇ ਵਿਚ ਆ ਜਾਣਾ ਚਾਹੁੰਦਾ ਹਾਂ। ਮਨ ਚਾਹੁੰਦਾ ਹੈ ਕਿ ਮੈਂ ਤੁਰੰਤ ਭੀੜ ਵਿਚ ਆਵਾਂਗਾ ਅਤੇ ਹਰ ਕਿਸੇ ਨੂੰ ਕਿੱਸ ਕਰਾਂਗਾ। ਮੈਂ ਇੱਥੇ ਸਾਰੇ ਪੁਰਸ਼ ਅਤੇ ਬੀਬੀਆਂ ਨੂੰ ਕਿੱਸ ਕਰਾਂਗਾ।''

 

ਰੈਲੀ ਵਿਚ ਟਰੰਪ ਨੇ ਕਿਹਾ ਕਿ 20 ਦਿਨਾਂ ਦੇ ਬਾਅਦ ਉਹ ਇਕ ਵਾਰ ਫਿਰ ਚੋਣਾਂ ਵਿਚ ਜਿੱਤ ਹਾਸਲ ਕਰਨਗੇ ਅਤੇ ਆਪਣੀ 'ਮੇਕ ਅਮਰੀਕਾ ਗ੍ਰੇਟ ਅਗੇਨ' ਮੁਹਿੰਮ ਨੂੰ ਅੱਗੇ ਲਿਜਾਣਗੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਮਰੀਕਾ ਵਿਚ 3 ਨਵੰਬਰ ਨੂੰ ਵੋਟਾਂ ਪਾਈਆਂ ਜਾਣੀਆਂ ਹਨ। ਉਸ ਤੋਂ ਪਹਿਲਾਂ ਹੁਣ ਮੁਹਿੰਮ ਦਾ ਆਖਰੀ ਟ੍ਰਾਇਲ ਚੱਲ ਰਿਹਾ ਹੈ। ਟਰੰਪ ਦੇ ਕੋਰੋਨਾ ਪਾਜ਼ੇਟਿਵ ਹੋਣ ਦੇ ਕਾਰਨ ਦੂਜੀ ਪ੍ਰੈਜੀਡੈਂਸ਼ੀਅਲ ਬਹਿਸ ਰੱਦ ਹੋ ਗਈ ਸੀ। ਹੁਣ ਉਸ ਦੀ ਤੀਜੀ ਤਾਰੀਖ਼ ਬਦਲਣ 'ਤੇ ਵਿਚਾਰ ਹੋ ਰਿਹਾ ਹੈ। ਨਹੀ ਤਾਂ 22 ਅਕਤੂਬਰ ਨੂੰ ਹੋਣ ਵਾਲੀ ਤੀਜੀ ਬਹਿਸ ਨੂੰ ਹੀ ਆਖਰੀ ਬਹਿਸ ਘੋਸ਼ਿਤ ਕੀਤਾ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਕੋਰੋਨਾ ਪੀੜਤ ਹੋਣ ਦੇ ਬਾਅਦ ਵੀ ਟਰੰਪ ਜਨਤਾ ਦੇ  ਸਾਹਮਣੇ ਹੀ ਰਹੇ। ਕਦੇ ਵੀਡੀਓ ਸ਼ੂਟ ਕਰਕੇ ਤਾਂ ਕਦੇ ਵ੍ਹਾਈਟ ਹਾਊਸ ਦੀ ਬਾਲਕੋਨੀ 'ਤੇ ਪਹੁੰਚ ਕੇ ਉਹਨਾਂ ਨੇ ਜਨਤਾ ਨਾਲ ਸੰਪਰਕ ਬਣਾਈ ਰੱਖਿਆ। 

Vandana

This news is Content Editor Vandana