ਡੋਨਾਲਡ ਟਰੰਪ ਪਹੁੰਚੇ ਉੱਤਰੀ ਕੋਰੀਆ ਦੇ ਸਭ ਤੋਂ ਕਰੀਬੀ ਦੇਸ਼ ਦੱਖਣੀ ਕੋਰੀਆ

11/07/2017 12:28:42 PM

ਓਸਾਨ(ਭਾਸ਼ਾ)— ਉੱਤਰੀ ਕੋਰੀਆ ਨਾਲ ਪ੍ਰਮਾਣੂ ਪ੍ਰੀਖਣਾਂ ਨੂੰ ਲੈ ਕੇ ਟਕਰਾਅ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਡਲ ਟਰੰਪ ਇਸ ਦੇ ਸਭ ਤੋਂ ਕਰੀਬੀ ਦੇਸ਼ ਦੱਖਣੀ ਕੋਰੀਆ ਦੀ ਯਾਤਰਾ 'ਤੇ ਮੰਗਲਵਾਰ ਨੂੰ ਇਥੇ ਪਹੁੰਚੇ। ਟਰੰਪ ਦੀ ਯਾਤਰਾ ਨਾਲ ਉੱਤਰੀ ਕੋਰੀਆ ਨਾਲ ਤਣਾਅ ਹੋਰ ਜ਼ਿਆਦਾ ਵਧਣ ਦੀ ਸੰਭਾਵਨਾ ਹੈ। ਟਰੰਪ ਦੇ ਜਹਾਜ਼ ਏਅਰ ਫੋਰਸ ਵਨ ਦੀ ਰਾਜਧਾਨੀ ਸੋਲ ਦੇ ਬਾਹਰ ਸਥਿਤ ਓਸਾਨ ਹਵਾਈਅੱਡੇ 'ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ ਰੈਡ ਕਾਰਪੇਟ ਨਾਲ ਸਵਾਗਤ ਕੀਤਾ ਗਿਆ। ਟਰੰਪ ਨੇ ਦੱਖਣੀ ਕੋਰੀਆ ਦੀ ਇਕ ਦਿਨੀਂ ਯਾਤਰਾ ਦੀ ਸ਼ੁਰੂਆਤ ਹਵਾਈਅੱਡੇ 'ਤੇ ਰਸਮੀ ਫੌਜੀ ਸਨਮਾਨ ਗਾਰਡ ਨਾਲ ਕੀਤੀ ਗਈ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਟਰੰਪ ਦੀ ਯਾਤਰਾ ਦਾ ਉਦੇਸ਼ ਉਤਰੀ ਕੋਰਿਆਈ ਪ੍ਰਮਾਣੂ ਅਤੇ ਮਿਜ਼ਾਇਲ ਪ੍ਰੀਖਣਾਂ ਲਈ ਅਮਰੀਕੀ ਦ੍ਰਿਸ਼ਟੀਕੋਣ ਦਾ ਹੱਲ ਕੱਢਣਾ ਹੈ ਪਰ ਇਸ ਖੇਤਰ ਵਿਚ ਕਈ ਲੋਕਾਂ ਨੂੰ ਡਰ ਹੈ ਕਿ ਰਾਸ਼ਟਰਪਤੀ ਦੀ ਬਿਆਨਬਾਜ਼ੀ ਨਾਲ ਕੋਰਿਆਈ ਪ੍ਰਾਇਦੀਪ 'ਤੇ ਵਿਨਾਸ਼ਕਾਰੀ ਫੌਜੀ ਹਮਲੇ ਦਾ ਖਤਰਾ ਹੋਰ ਵਧ ਸਕਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਅਤੇ ਉਤਰੀ ਕੋਰੀਆ ਦੇ ਨੇਤਾ ਕਿੰਮ ਜੋਂਗ ਉਨ ਵਿਚਕਾਰ ਇਸ ਤੋਂ ਪਹਿਲਾਂ ਤਿੱਖੀ ਬਹਿਸ ਹੋ ਚੁੱਕੀ ਹੈ। ਕਿੰਮ ਨੇ ਅਮਰੀਕਾ 'ਤੇ ਹਮਲੇ ਦੀ ਧਮਕੀ ਦਿੱਤੀ ਤਾਂ ਟਰੰਪ ਨੇ ਉੱਤਰੀ ਕੋਰੀਆ ਨੂੰ ਤਹਿਸ-ਨਹਿਸ ਕਰਨ ਤੱਕ ਦੀ ਚਿਤਾਵਨੀ ਦੇ ਦਿੱਤੀ ਸੀ।