ਯੂਕੇ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਦੇ ਆਖਰੀ ਗੇੜ ''ਚ: ਡੋਮੀਨਿਕ ਰਾਬ

05/03/2021 12:07:59 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਦੇ ਵਿਦੇਸ਼ ਸਕੱਤਰ ਡੋਮੀਨਿਕ ਰਾਬ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਰੁੱਧ ਯੂਕੇ ਆਪਣੀ ਲੜਾਈ ਵਿੱਚ ਇੱਕ ਨਵਾਂ ਮੋੜ ਦੇਣ ਦੇ ਬਹੁਤ ਨੇੜੇ ਹੈ। ਇਸ ਪ੍ਰਕਿਰਿਆ ਦੇ ਆਖਰੀ ਗੇੜ ਵਿੱਚ ਸਾਵਧਾਨ ਰਹਿਣਾ ਵੀ ਬਹੁਤ ਮਹੱਤਵਪੂਰਨ ਹੈ। ਯੂਕੇ ਦੇ ਸੀਨੀਅਰ ਕੈਬਨਿਟ ਮੰਤਰੀ ਰਾਬ ਤਾਲਾਬੰਦੀ ਤੋਂ ਬਾਹਰ ਨਿਕਲਣ ਲਈ ਸਰਕਾਰ ਦੇ ਰੋਡ-ਮੈਪ ਦੀ ਪ੍ਰਸੰਸਾ ਕਰ ਰਹੇ ਹਨ, ਜਿਸ ਦੇ ਤਹਿਤ 17 ਮਈ ਨੂੰ ਹੋਰ ਢਿੱਲ ਦੇਣੀ ਤੈਅ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਟਰੱਕ ਹੇਠ ਆਉਣ ਕਾਰਨ ਪੰਜਾਬੀ ਡਰਾਈਵਰ ਦੀ ਮੌਤ 

ਇਸ ਦੇ ਇਲਾਵਾ 21 ਜੂਨ ਨੂੰ ਤਾਲਾਬੰਦੀ ਦੇ ਨਿਯਮਾਂ ਦੇ ਮੁਕੰਮਲ ਅੰਤ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ। ਜਦਕਿ ਕੁਝ ਸਮੂਹਾਂ ਅਤੇ ਕਾਰੋਬਾਰਾਂ ਜਿਵੇਂ ਕਿ ਰੈਸਟੋਰੈਂਟਾਂ ਨੇ ਪਾਬੰਦੀਆਂ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਰਾਬ ਨੇ ਇਹ ਵੀ ਸੰਕੇਤ ਦਿੱਤਾ ਕਿ ਸਰਕਾਰ ਕੁਝ ਸਮਾਜਿਕ ਦੂਰੀਆਂ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਵੱਲ ਧਿਆਨ ਦੇ ਰਹੀ ਹੈ ਜਿਨ੍ਹਾਂ ਦੀ 21 ਜੂਨ ਤੋਂ ਬਾਅਦ ਵੀ ਜ਼ਰੂਰਤ ਪਵੇਗੀ। ਕੁਝ ਯੋਜਨਾਵਾਂ ਦੇ ਅਨੁਸਾਰ ਅਜਿਹੇ ਵਿਅਕਤੀ ਜੋ ਵਾਇਰਸ ਪੀੜਤ ਲੋਕਾਂ ਸੰਪਰਕ ਵਿੱਚ ਰਹੇ ਹਨ, ਉਹਨਾਂ ਲਈ ਲੇਟਰਲ ਫਲੋਅ ਟੈਸਟ ਵਰਤੇ ਜਾ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ- ਇਟਲੀ ਨੇ ਭਾਰਤ ਲਈ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਭੇਜੀ ਆਕਸੀਜਨ ਤੇ ਹੋਰ ਰਾਹਤ ਸਮੱਗਰੀ 

ਨੋਟ- ਯੂਕੇ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਦੇ ਆਖਰੀ ਗੇੜ 'ਚ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana