ਇਸ ਕਰ ਕੇ Shampoos ਅਤੇ Deodarantans ਦੀ ਨਹੀਂ ਕਰਨੀ ਚਾਹੀਦੀ ਵਰਤੋਂ

06/19/2017 5:57:46 PM

ਨਿਊਯਾਰਕ— ਅਕਸਰ ਘਰੇਲੂ ਅਤੇ ਵਿਅਕਤੀਗਤ ਉਤਪਾਦਾਂ ਜਿਵੇਂ ਡਿਟਰਜੈਂਟ, ਸ਼ੈਂਪੂ ਅਤੇ ਕੰਡੀਨਸ਼ਰ ਕੀਟਨਾਸ਼ਕ ਅਤੇ ਪ੍ਰੀਜਰਵੇਟਿਵ ਦੇ ਰੂਪ 'ਚ ਵਰਤੇ ਜਾਣ ਵਾਲੇ ਕੈਮੀਕਲਸ ਨਾਲ ਬੱਚੇ ਨੂੰ ਬਰਥ ਡਿਫੈਕਟਸ ਮਤਲਬ ਜਨਮਜਾਤ ਰੋਗ ਹੋ ਸਕਦੇ ਹਨ। ਸ਼ੋਧ ਕਰਤਾਵਾਂ ਨੇ ਚੂਹਾ ਅਤੇ ਚੂਹੀ 'ਤੇ ਕੀਤੇ ਆਪਣੇ ਇਕ ਅਧਿਐਨ ਦੌਰਾਨ ਇਹ ਚਿਤਾਵਨੀ ਦਿੱਤੀ ਹੈ।
ਸੋਧ ਮੁਤਾਬਕ ਕਵਾਟਰਨੇਰੀ ਅਮੋਨੀਅਮ ਕੰਪਾਊਂਡਸ ਜਾਂ ਕਵਾਟਸ ਦੇ ਰੂਪ 'ਚ ਪਾਏ ਜਾਣ ਵਾਲੇ ਕੈਮੀਕਲਸ ਨਾਲ ਬੱਚਿਆਂ ਨੂੰ ਦਿਮਾਗ, ਸਪਾਇਨ ਅਤੇ ਸਪਾਇਨਲ ਕਾਰਡ ਨਾਲ ਸੰਬੰਧਿਤ ਬੀਮਾਰੀਆਂ ਹੋ ਸਕਦੀਆਂ ਹਨ। ਇਨ੍ਹਾਂ ਰਸਾਇਣਾਂ ਦੀ ਵਰਤੋਂ ਘਰਾਂ, ਹਸਪਤਾਲਾਂ, ਸਰਵਜਨਕ ਥਾਵਾਂ ਅਤੇ ਸਵਿਮਿੰਗ ਪੂਲ 'ਚ ਕੀਤੀ ਜਾਂਦੀ ਹੈ।
ਵਰਜੀਨੀਆ ਦੇ ਐਡਵਰਡ ਵਾਇ ਕਾਲਜ ਆਫ ਆਸਟਿਯੋਪੈਥਿਕ ਮੈਡੀਸਨ (VCOM) ਦੇ ਸਹਿਯੋਗੀ ਪ੍ਰ੍ਰੋਫੈਸਰ ਟੇਰੀ ਹਿਯੂਬਕ ਨੇ ਸੋਧ ਮਗਰੋਂ ਇਹ ਜਾਣਕਾਰੀ ਦਿੱਤੀ ਕਿ ਹੋਣ ਵਾਲੇ ਬੱਚੇ 'ਚ ਇਹ ਜਨਮ ਦੋਸ਼ ਉਦੋਂ ਦਿੱਸਦਾ ਹੈ ਜਦੋਂ ਉਸ ਦੇ ਮਾਤਾ-ਪਿਤਾ ਇਸ ਦੇ ਸੰਪਰਕ 'ਚ ਆਉਂਦੇ ਹਨ। ਜਾਂ ਫਿਰ ਇਨ੍ਹਾਂ ਦੋਹਾਂ 'ਚੋਂ ਕਿਸੇ ਇਕ ਦੇ ਵੀ ਇਸ ਦੇ ਸੰਪਰਕ 'ਚ ਆਉਣ ਨਾਲ ਇਸ ਦਾ ਅਸਰ ਹੋ ਸਕਦਾ ਹੈ।