ਜਾਰਜ ਫਲਾਇਡ ਦੇ ਸਮਰਥਨ ''ਚ ਸ਼ਾਂਤੀ ਦਾ ਸੁਨੇਹਾ ਦੇਵੇਗੀ ਗਾਂਧੀ ''ਤੇ ਬਣੀ ਡਾਕਿਓਮੈਂਟਰੀ

06/10/2020 6:44:55 PM

ਜੋਹਾਨਸਬਰਗ - ਅਫਰੀਕੀ-ਅਮਰੀਕੀ ਵਿਅਕਤੀ ਜਾਰਜ ਫਲਾਇਡ ਦੀ ਪੁਲਸ ਹਿਰਾਸਤ ਵਿਚ ਹੱਤਿਆ 'ਤੇ ਪੂਰੇ ਵਿਸ਼ਵ ਵਿਚ ਗੁੱਸੇ ਦੇ ਮਾਹੌਲ ਵਿਚਾਲੇ ਮਹਾਤਮਾ ਗਾਂਧੀ ਦੀ ਸਿੱਖਿਆ ਦੀ ਸਾਰਥਕਤਾ ਰੇਖਾਂਕਿਤ ਕਰਨ ਦੇ ਉਦੇਸ਼ ਨਾਲ ਭਾਰਤੀ ਮੂਲ ਦੇ ਇਕ ਦੱਖਣੀ ਅਫਰੀਕੀ ਫਿਲਮਕਾਰ ਤੈਅ ਸਮੇਂ ਤੋਂ ਪਹਿਲਾਂ ਗਾਂਧੀ 'ਤੇ ਬਣੀ ਡਾਕਿਓਮੈਂਟਰੀ ਜਾਰੀ ਕਰਨਾ ਚਾਹੁੰਦੇ ਹਨ। 'ਅਹਿੰਸਾ-ਗਾਂਧੀ - ਸ਼ਕਤੀਹੀਣ ਦੀ ਸ਼ਕਤੀ' ਸਿਰਲੇਖ ਵਾਲੀ ਫਿਲਮ ਦਾ ਨਿਰਦੇਸ਼ਨ ਰਮੇਸ਼ ਸ਼ਰਮਾ ਨੇ ਕੀਤਾ ਹੈ।

ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਦੱਖਣੀ ਅਫਰੀਕੀ ਨਿਰਮਾਤਾ ਅਨੰਤ ਸਿੰਘ ਦੀ ਕੰਪਨੀ 'ਵੀਡੀਓਵੀਜ਼ਨ' ਨੇ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮੌਕੇ ਇਸ ਦਾ ਨਿਰਮਾਣ ਕੀਤਾ ਹੈ। ਸਿੰਘ ਨੇ ਦੱਸਿਆ ਕਿ ਫਿਲਮ ਨੂੰ ਪਹਿਲਾਂ ਦੁਨੀਆ ਭਰ ਦੇ ਫਿਲਮ ਫੈਸਟੀਵਲ (ਉਤਸਵਾਂ) ਵਿਚ ਪ੍ਰਦਰਸ਼ਿਤ ਕੀਤਾ ਜਾਣਾ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਪ੍ਰਦਰਸ਼ਨ ਰੱਦ ਹੋ ਗਿਆ ਹੈ ਜਾਂ ਮੁਤਲਵੀ ਕਰ ਦਿੱਤਾ ਗਿਆ। ਇਸ ਲਈ ਟੈਲੀਵੀਜ਼ਨ 'ਤੇ ਇਸ ਫਿਲਮ ਦਾ ਪ੍ਰਸਾਰਣ ਜਲਦ ਤੋਂ ਜਲਦ ਕਰਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਸਿੰਘ ਨੇ ਡਾਕਿਓਮੈਂਟਰੀ ਦਾ ਨਿਰਮਾਣ ਪੂਰਾ ਹੋਣ ਦਾ ਐਲਾਨ 7 ਜੂਨ ਨੂੰ ਕੀਤਾ ਸੀ। ਇਸੇ ਦਿਨ 1893 ਵਿਚ ਗਾਂਧੀ ਨੂੰ ਦੱਖਣੀ ਅਫਰੀਕਾ ਦੇ ਪੀਟਰਮਾਰੀਤਜ਼ਬਰਗ ਸਟੇਸ਼ਨ 'ਤੇ ਟਰੇਨ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ ਕਿਉਂਕਿ ਟਰੇਨ ਦਾ ਉਹ ਡੱਬਾ ਸਿਰਫ ਸ਼ਵੇਤ ਲੋਕਾਂ ਦੇ ਲਈ ਰਿਜ਼ਰਵ ਸੀ। ਇਸ ਘਟਨਾ ਨਾਲ ਗਾਂਧੀ ਜੀ ਨੂੰ ਭੇਦਭਾਵ ਖਿਲਾਫ ਜ਼ਿੰਦਗੀ ਭਰ ਲੱੜਣ ਦੀ ਪ੍ਰਰੇਣਾ ਮਿਲੀ। ਫਿਲਮ ਵਿਚ ਵਿਸ਼ਵ ਦੇ ਬਹੁਤੇ ਇਤਿਹਾਸਕਾਰ ਅਤੇ ਅਕਾਦਮਿਕ ਜਗਤ ਦੇ ਵਿਅਕਤੀ ਗਾਂਧੀ ਜੀ ਅਤੇ ਉਨ੍ਹਾਂ ਦੇ ਵਿਚਾਰਾਂ ਨਾਲ ਵਿਸ਼ਵ 'ਤੇ ਪੈਣ ਵਾਲੇ ਪ੍ਰਭਾਵ 'ਤੇ ਆਪਣਾ ਮਤ ਰੱਖਦੇ ਨਜ਼ਰ ਆਉਣਗੇ। ਸਿੰਘ ਨੇ ਕਿਹਾ ਕਿ ਇਹ ਫਿਲਮ ਅਜਿਹੇ ਸਮੇਂ ਆ ਰਹੀ ਹੈ ਜਦ ਵਿਸ਼ਵ ਨੂੰ ਮਹਾਤਮਾ ਦੀ ਸ਼ਾਂਤੀ ਅਤੇ ਅਹਿੰਸਾ ਦੀ ਸਿੱਖਿਆ ਦੀ ਜ਼ਰੂਰਤ ਹੈ। ਖਾਸ ਕਰਕੇ ਅਜਿਹੇ ਵੇਲੇ, ਜਦ ਜਾਰਜ ਫਲਾਇਡ ਦੇ ਲਈ ਦੁਨੀਆ ਭਰ ਵਿਚ ਇਕਜੁੱਟਤਾ ਜਤਾਈ ਜਾ ਰਹੀ ਹੈ।

Khushdeep Jassi

This news is Content Editor Khushdeep Jassi