ਭਾਰ ਘੱਟ ਕਰਨਾ ਹੈ ਤਾਂ ਪੇਟ ਭਰ ਕੇ ਕਰੋ ਨਾਸ਼ਤਾ

02/21/2020 5:53:10 PM

ਲੰਡਨ/ਬਰਲਿਨ(ਏਜੰਸੀਆਂ)– ਜੇ ਤੁਸੀਂ ਰਾਤ ਨੂੰ ਭਰ ਪੇਟ ਖਾਣਾ ਖਾਣ ਦੀ ਥਾਂ ਹਲਕਾ ਖਾਣਾ ਖਾਓ ਅਤੇ ਸਵੇਰੇ ਹਲਕਾ ਨਾਸ਼ਤਾ ਕਰਨ ਦੀ ਥਾਂ ਜੇ ਇਸ ਨੂੰ ਭਰਪੇਟ ਖਾਓ ਤਾਂ ਤੁਸੀਂ ਭਾਰ ਘੱਟ ਕਰਨ ਦੇ ਨਾਲ-ਨਾਲ ਹਾਈ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰ ਸਕਦੇ ਹੋ। ਇਕ ਨਵੀਂ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ। ਜਰਮਨੀ ਸਥਿਤ ਲੁਬੇਕ ਯੂਨੀਵਰਸਿਟੀ ਦੇ ਖੋਜਕਾਰਾਂ ਵਲੋਂ ਕੀਤੇ ਗਏ ਅਧਿਐਨ ’ਚ ਦੇਖਿਆ ਗਿਆ ਕਿ ਰਾਤ ਦੀ ਥਾਂ ਸਵੇਰੇ ਸਰੀਰ ਖਾਣਾ ਚੰਗੀ ਤਰ੍ਹਾਂ ਪਚਾਉਣ ’ਚ ਮਦਦ ਕਰਦਾ ਹੈ। ਇਹ ਖੋਜ ਦਿ ਜਨਰਲ ਆਫ ਕਲੀਨੀਕਲ ਐਂਡੋਕ੍ਰਿਨੋਲਾਜੀ ਐਂਡ ਮੈਟਾਬਾਲਿਜ਼ਮ ’ਚ ਪ੍ਰਕਾਸ਼ਿਤ ਹੋਇਆ ਹੈ।

ਖੋਜਕਾਰਾਂ ਮੁਤਾਬਕ ਜਦੋਂ ਅਸੀਂ ਐਬਜਾਰਪਸ਼ਨ, ਡਾਈਜੇਸ਼ਨ, ਟ੍ਰਾਂਸਪੋਟ ਅਤੇ ਪੋਸ਼ਕ ਤੱਤਾਂ ਦੇ ਭੰਡਾਰਣ ਲਈ ਭੋਜਨ ਪਚਾਉਂਦੇ ਹਨ ਉਦੋਂ ਸਾਡਾ ਸਰੀਰ ਊਰਜਾ ਦਾ ਵਿਸਥਾਰ ਕਰਦਾ ਹੈ। ਡਾਈਟ-ਇੰਡਯੂਸਡ ਥਰਮੋਜੇਨੇਸਿਸ (ਡੀ. ਆਈ. ਟੀ.) ਦੇ ਰੂਪ ’ਚ ਚਰਚਿਤ ਇਸ ਪ੍ਰਕਿਰਿਆ ’ਚ ਇਸ ਗੱਲ ਦਾ ਮਾਪ ਹੁੰਦਾ ਹੈ ਕਿ ਸਾਡਾ ਮੈਟਾਬਾਲਿਜ਼ਮ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਕਿਵੇਂ ਇਹ ਭੋਜਨ ਦੇ ਆਧਾਰ ’ਤੇ ਭਿੰਨ ਹੋ ਸਕਦਾ ਹੈ।

ਲੁਬੇਕ ਯੂਨੀਵਰਸਿਟੀ ਦੀ ਕਾਰਸਪੌਂਡਸ ਲੇਖਕ ਜੂਲੀਅਨ ਰਿਚੰਟਰ ਨੇ ਕਿਹਾ ਕਿ ਸਾਡੇ ਨਤੀਜਿਆਂ ਤੋਂ ਪਤਾ ਲਗਦਾ ਹੈ ਕਿ ਨਾਸ਼ਤੇ ’ਚ ਖਾਧਾ ਜਾਣ ਵਾਲਾ ਭੋਜਨ, ਇਸ ’ਚ ਮੌਜੂਦ ਕੈਲੋਰੀ ਦੀ ਮਾਤਰਾ ਦੀ ਪ੍ਰਵਾਹ ਕੀਤੇ ਬਿਨਾਂ ਡਿਨਰ ’ਚ ਕੀਤੇ ਗਏ ਭੋਜਨ ਦੀ ਤੁਲਣਾ ’ਚ ਦੋ ਵਾਰ ਉੱਚ ਆਹਾਰ-ਪ੍ਰੇਰਿਤ ਥਰਮੋਜੇਨੇਸਿਸ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਨਾਲ ਚੰਗੀ ਤਰ੍ਹਾਂ ਨਾਸ਼ਤਾ ਕਰਨ ਦੇ ਮਹੱਤਵ ਦਾ ਪਤਾ ਲਗਦਾ ਹੈ।