ਪੋਪ ਦੀ ਅਪੀਲ, ਪਰਮਾਤਮਾ ਦੇ ਨਾਂ ''ਤੇ ਹੱਤਿਆ ਨੂੰ ਖਾਰਜ ਕਰਨ ਧਰਮ ਗੁਰੂ

01/10/2017 10:55:29 AM

ਵੈਟੀਕਨ ਸਿਟੀ— ਈਸਾਈ ਧਰਮ ਗੁਰੂ ਪੋਪ ਫਰਾਂਸਿਸ ਨੇ ਸੋਮਵਾਰ ਨੂੰ ਰੋਮ ''ਚ ਕੈਥੋਲਿਕ ਚਰਚ ''ਚ ਭਾਸ਼ਣ ਦਿੱਤਾ। ਪੋਪ ਨੇ ਆਪਣੇ ਭਾਸ਼ਣ ''ਚ ਸ਼ਾਂਤੀ ਦਾ ਰਾਹ ਅਪਣਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੁਨੀਆ ਭਰ ਦੇ ਧਰਮ ਗੁਰੂਆਂ ਨੂੰ ਪਰਮਾਤਮਾ ਦੇ ਨਾਂ ''ਤੇ ਹੱਤਿਆਵਾਂ ਨੂੰ ਖਾਰਜ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਮੈਂ ਸਾਰੇ ਧਰਮ ਗੁਰੂਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਉਹ ਸਪੱਸ਼ਟ ਰੂਪ ਨਾਲ ਇਸ ਗੱਲ ਦੀ ਪੁਸ਼ਟੀ ਕਰਨ ''ਚ ਸ਼ਾਮਲ ਹੋਣ ਕਿ ਕੋਈ ਕਦੇ ਵੀ ਪਰਮਾਤਮਾ ਦੇ ਨਾਂ ''ਤੇ ਹੱਤਿਆ ਨਹੀਂ ਕਰ ਸਕਦਾ। ਇਕ ਨਿਊਜ਼ ਚੈਨਲ ਦੀ ਖਬਰ ਮੁਤਾਬਕ ਪੋਪ ਰੋਮ ''ਚ ਕੈਥੋਲਿਕ ਚਰਚ ਦੇ ਅਧਿਕਾਰ ਖੇਤਰ ''ਚ ਆਉਣ ਵਾਲੇ ਡਿਪਲੋਮੈਟ ਦੂਤਾਂ ਨੂੰ ਸੰਬੋਧਨ ਕਰ ਰਹੇ ਸਨ।
ਆਪਣੇ ਭਾਸ਼ਣ ਦੌਰਾਨ ਈਸਾਈ ਧਰਮ ਗੁਰੂ ਪੋਪ ਨੇ ਕਿਹਾ ਕਿ ਧਰਮ ਦਾ ਇਸਤੇਮਾਲ ਹੁਣ ਵੀ ਹਿੰਸਾ ਲਈ ਕੀਤਾ ਜਾ ਰਿਹਾ ਹੈ, ਜੋ ਕਿ ਗਲਤ ਹੈ। ਪੋਪ ਫਰਾਂਸਿਸ ਨੇ ਉਦਾਹਰਣ ਦੇ ਰੂਪ ''ਚ ਚਾਰ ਮਹਾਦੇਸ਼ਾਂ ''ਚ ਫੈਲੇ ਉਨ੍ਹਾਂ ਦੇਸ਼ਾਂ ਦੀ ਸੂਚੀ ਪੇਸ਼ ਕੀਤੀ, ਜਿਨ੍ਹਾਂ ਨੇ ਸਾਲ 2016 ''ਚ ਧਾਰਮਿਕ ਰੂਪ ਨਾਲ ਪ੍ਰੇਰਿਤ ਹਮਲਿਆਂ ਦਾ ਦਰਦ ਝੱਲਿਆ। ਇਸ ਦੇ ਨਾਲ ਹੀ ਪੋਪ ਨੇ ਇਮੀਗ੍ਰੇਸ਼ਨ ਨੀਤੀ ਬਾਰੇ ਕੌਮਾਂਤਰੀ ਭਾਈਚਾਰੇ ਨੂੰ ਵਧ ਤੋਂ ਵਧ ਸ਼ਰਣਾਰਥੀਆਂ ਦਾ ਸੁਆਗਤ ਕਰਨ ਲਈ ਆਪਣੇ ਦੇਸ਼ ਦੀ ਸਮਰੱਥਾ ਦਾ ਸਾਵਧਾਨੀ ਨਾਲ ਵਿਸ਼ਲੇਸ਼ਣ ਕਰਨ ਦੀ ਅਪੀਲ ਵੀ ਕੀਤੀ।

Tanu

This news is News Editor Tanu