ਇਹ ਹਨ ਦੁਨੀਆ ਦੇ ਸ਼ਾਨਦਾਰ ਥੀਏਟਰ, ਦਿਸਦੇ ਹਨ ਕੁਝ ਇਸ ਤਰ੍ਹਾਂ

10/06/2017 2:31:11 PM

ਪੈਰਿਸ (ਬਿਊਰੋ)— ਸਿਨੇਮਾ ਘਰ ਵਿਚ ਮੂਵੀ ਦੇਖਣ ਦਾ ਰੋਮਾਂਚ ਵੱਖਰਾ ਹੀ ਹੁੰਦਾ ਹੈ। ਕਈ ਸਾਲ ਪਹਿਲਾਂ ਇਹ ਸਭ ਕੁਝ ਸਧਾਰਣ ਨਹੀਂ ਲੱਗਦਾ ਸੀ। ਅੱਜ ਦੇ ਦਿਨ ਮਤਲਬ 6 ਅਕਤੂਬਰ 1927 ਨੂੰ ਨਿਊਯਾਰਕ ਸ਼ਹਿਰ ਵਿਚ ਪਹਿਲੀ ਬੋਲਦੀ ਮੂਵੀ ਦਰਸ਼ਕਾਂ ਨੂੰ ਦਿਖਾਈ ਗਈ ਸੀ। ਇਸ ਮੂਵੀ ਨੂੰ ਦੇਖ ਦਰਸ਼ਕਾਂ ਦੀ ਦਿਲਚਸਪੀ ਥੀਏਵਰ ਵੱਲ ਵਧੀ ਸੀ। ਅੱਜ ਅਸੀਂ ਤੁਹਾਨੂੰ ਕੁਝ ਬਹੁਤ ਸ਼ਾਨਦਾਰ ਥੀਏਟਰਾਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਦੁਨੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਜੂਦ ਇਹ ਥੀਏਟਰ ਆਪਣੀ ਅਨੋਖੀ ਬਣਾਵਟ ਅਤੇ ਸਹੂਲਤਾਂ ਕਾਰਨ ਕਈ ਵੱਡੇ ਬ੍ਰਾਂਡ ਦੇ ਮਲਟੀਪਲੇਕਸ 'ਤੇ ਭਾਰੀ ਪੈ ਰਹੇ ਹਨ।
ਪਹਿਲੀ ਤਸਵੀਰ ਓਲਿੰਪਿਆ ਮਿਊਜ਼ਿਕ ਹਾਲ, ਫਰਾਂਸ ਦੀ ਹੈ। ਇਸ ਥੀਏਟਰ ਅੰਦਰ ਦਰਸ਼ਕਾਂ ਨੂੰ ਸ਼ਾਨਦਾਰ ਬਿਸਤਰਿਆਂ 'ਤੇ ਲੇਟ ਕੇ ਫਿਲਮ ਦੇਖਣ ਦਾ ਮੌਕਾ ਮਿਲਦਾ ਹੈ। ਸਭ ਤੋਂ ਪਹਿਲਾਂ ਸਾਲ 1910 ਵਿਚ ਓਲਿੰਪਿਆ ਥੀਏਟਰ ਦਾ ਡਿਜ਼ਾਈਨ ਆਰਕੀਟੈਕਟ ਸਟੈਵਰੋਸ ਕ੍ਰਿਸਟਡਿਸ ਨੇ ਕੀਤਾ ਸੀ। ਉੱਥੇ ਵਰਤਮਾਨ ਓਲਿੰਪਿਆ ਥੀਏਟਰ ਦਾ ਡਿਜ਼ਾਈਨ ਸਾਲ 1950 ਵਿਚ ਕੀਤਾ ਗਿਆ ਸੀ। ਇਸ ਦੇ ਇਲਾਵਾ ਆਰਕੀਟੈਕਚਰਾਂ ਲਈ ਇਕ ਮੁਕਾਬਲਾ ਕਰਵਾਇਆ ਗਿਆ, ਜਿਸ ਦੇ ਜੇਤੂ ਪੈਨੋਸ ਸੋਲਕਿਸ ਸਨ। ਮੁਕਾਬਲਾ ਜਿੱਤਣ ਮਗਰੋਂ ਹੀ ਉਨ੍ਹਾਂ ਨੇ ਵਰਤਮਾਨ ਓਲਿੰਪਿਆ ਥੀਏਟਰ ਦਾ ਡਿਜ਼ਾਈਨ ਕੀਤਾ ਸੀ।