ਸਮਾਰਟਫੋਨ ਦੇ ਨਵੇਂ ਕਵਰ ਅਤੇ ਐਪ ਰਾਹੀਂ ਰੱਖੀ ਜਾ ਸਕੇਗੀ ਡਾਇਬਟੀਜ਼ ''ਤੇ ਨਜ਼ਰ

12/09/2017 1:10:39 AM

ਲਾਸ ਏਂਜਲਸ— ਖੋਜਕਾਰਾਂ ਨੇ ਸਮਾਰਟਫੋਨ ਦਾ ਥ੍ਰੀ ਡੀ ਪ੍ਰਿੰਟ ਵਾਲਾ ਇਕ ਕਵਰ ਬਣਾਇਆ ਹੈ ਅਤੇ ਇਕ ਐਪ ਵਿਕਸਿਤ ਕੀਤੀ ਹੈ, ਜਿਸ ਦੀ ਮਦਦ ਨਾਲ ਮਰੀਜ਼ਾਂ ਲਈ ਖੂਨ ਵਿਚ ਸ਼ੂਗਰ ਨੂੰ ਮਾਪਣਾ ਅਤੇ ਰਿਕਾਰਡ ਕਰਨਾ ਸੌਖਾਲਾ ਹੋ ਜਾਵੇਗਾ। 
ਸ਼ੂਗਰ ਤੋਂ ਪੀੜਤ ਲੋਕਾਂ ਲਈ ਬਾਹਰ ਜਾਂਦੇ ਸਮੇਂ ਸ਼ੂਗਰ ਦੀ ਜਾਂਚ ਲਈ ਹਰ ਵਾਰ ਆਪਣੇ ਨਾਲ ਪੂਰੀ ਕਿੱਟ ਲੈ ਕੇ ਜਾਣਾ ਮੁਸ਼ਕਲ ਹੁੰਦਾ ਹੈ। ਕੈਲੇਫੋਰਨੀਆ ਯੂਨੀਵਰਸਿਟੀ ਦੇ ਪੈਟ੍ਰਿਕ ਮੇਸੀਰਯਰਰ ਨੇ ਕਿਹਾ ਕਿ ਸਮਾਰਟਫੋਨ ਨਾਲ ਬਲੱਡ ਗਲੂਕੋਜ਼ ਸੈਂਸਿੰਗ ਨੂੰ ਜੋੜਨ ਨਾਲ ਮਰੀਜ਼ਾਂ ਨੂੰ ਵੱਖਰੇ ਯੰਤਰ ਨਾਲ ਲੈ ਕੇ ਚੱਲਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਦੱਸਿਆ ਕਿ ਇਸ ਯੰਤਰ ਨਾਲ ਖੂਨ ਵਿਚ ਸ਼ੂਗਰ ਦੇ ਪੱਧਰ ਦਾ ਮਾਪ ਕਿਤੇ ਹੋਰ ਵੀ ਭੇਜਿਆ ਜਾ ਸਕੇਗਾ। ਫੋਨ ਦੇ ਦੋ ਮੁੱਖ ਹਿੱਸੇ ਹਨ। ਪਹਿਲਾ ਹਿੱਸਾ ਪਤਲਾ, ਥ੍ਰੀ ਡੀ ਪ੍ਰਿੰਟ ਵਾਲਾ ਕਵਰ (ਕੇਸ) ਹੈ, ਜਿਸ ਨੂੰ ਸਮਾਰਟਫੋਨ 'ਤੇ ਚੜ੍ਹਾਇਆ ਜਾ ਸਕਦਾ ਹੈ। ਉਸ ਦੇ ਇਕ ਕੋਨੇ 'ਤੇ ਵਾਰ-ਵਾਰ ਇਸਤੇਮਾਲ ਕਰਨ ਲਾਇਕ ਸੈਂਸਰ ਲੱਗਾ ਹੈ।  ਦੂਜੇ ਹਿੱਸੇ ਵਿਚ ਛੋਟਾ, ਇਕ ਵਾਰ ਇਸਤੇਮਾਲ ਲਾਇਕ ਐਂਜਾਈਮ ਨਾਲ ਭਰਿਆ ਪੈਲੇਟ ਹੈ, ਜੋ ਸੈਂਸਰ ਨਾਲ ਚੁੰਬਕੀ ਰੂਪ ਨਾਲ ਜੁੜਿਆ ਹੈ। ਇਸ ਤਰ੍ਹਾਂ ਸ਼ੂਗਰ ਦੀ ਜਾਂਚ ਵਿਚ 20 ਸੈਕਿੰਡ ਦਾ ਸਮਾਂ ਲੱਗਦਾ ਹੈ।