ਬਨਾਵਟੀ ਇੰਸੁਲਿਨ ਨਾਲ ਕੀਤਾ ਜਾ ਸਕਦਾ ਸ਼ੂਗਰ ਦਾ ਇਲਾਜ

11/13/2017 4:35:41 AM

ਹਿਊਸਟਨ - ਦੁਨੀਆ ਭਰ 'ਚ ਹਰ ਸਾਲ 'ਸਾਈਲੈਂਟ ਕਿੱਲਰ' ਡਾਇਬਟੀਜ਼ ਕਾਰਨ ਲੱਖਾਂ ਲੋਕ ਜਾਨ ਗੁਆ ਦਿੰਦੇ ਹਨ। ਵਿਗਿਆਨਿਕਾਂ ਨੇ ਇਸ ਦਾ ਹੱਲ ਕੱਢਦੇ ਹੋਏ ਲੈਬ 'ਚ ਇੰਸੁਲਿਨ ਦੀ ਅਜਿਹੀਆਂ ਕੋਸ਼ਿਕਾਵਾਂ ਦਾ ਨਿਰਮਾਣ ਕੀਤਾ ਹੈ ਜੋ ਡਾਇਬਟੀਜ਼ ਨੂੰ ਦੂਰ ਕਰਨ 'ਚ ਮਦਦਗਾਰ ਹੋਣਗੀਆਂ।
ਵਿਗਿਆਨਿਕਾਂ ਵੱਲੋਂ ਹੁਣੇ ਜਿਹੇ ਕੀਤੀ ਖੋਜ ਦੀ ਮੰਨੀਏ ਤਾਂ ਦੁਨੀਆ ਭਰ 'ਚ ਕਰੀਬ 40 ਕਰੋੜ ਲੋਕ ਇਸ ਬੀਮਾਰੀ ਨਾਲ ਜੂਝ ਰਹੇ ਹਨ। ਸਰੀਰ 'ਚ ਮੌਜੂਦ ਪੈਂਕ੍ਰਿਆਜ਼ 'ਚੋਂ ਨਿਕਣ ਵਾਲੇ ਇੰਸੁਲਿਨ ਹਾਰਮੋਨਜ਼ ਦੀ ਘਾਟ ਕਾਰਨ ਡਾਇਬਟੀਜ਼ ਹੁੰਦੀ ਹੈ। ਇਸ ਨਾਲ ਸਰੀਰ 'ਚ ਵਧਣ ਵਾਲੀ ਸ਼ੂਗਰ ਨੂੰ ਕੰਟਰੋਲ ਕਰਨ ਲਈ ਵਿਗਿਆਨਿਕਾਂ ਨੇ ਇਕ ਤਰਕੀਬ ਕੱਢੀ ਹੈ। ਦਰਅਸਲ, ਵਿਗਿਆਨਿਕਾਂ ਨੇ ਅਜਿਹੇ ਆਰਟੀਫੀਸ਼ੀਅਲ ਸੈੱਲਜ਼ (ਬਨਾਵਟੀ ਕੋਸ਼ਿਕਾਵਾਂ) ਦਾ ਨਿਰਮਾਣ ਕੀਤਾ ਹੈ, ਜੋ ਸਰੀਰ 'ਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਨ ਦਾ ਕੰਮ ਕਰਨਗੇ। ਇਹ ਆਰਟੀਫੀਸ਼ੀਅਲ ਸੈੱਲਜ਼ ਕੁਦਰਤੀ ਬੀਟਾ ਸੈੱਲਜ਼ ਦੀ ਤਰ੍ਹਾਂ ਹੀ ਕੰਮ ਕਰਨਗੇ।
ਚੂਹਿਆਂ 'ਤੇ ਕੀਤਾ ਪ੍ਰਯੋਗ : ਖੋਜ ਕਰਨ ਵਾਲਿਆਂ ਨੇ ਡਾਇਬਟੀਜ਼ ਤੋਂ ਪੀੜਤ ਇਕ ਚੂਹੇ ਦੇ ਸਰੀਰ 'ਚ ਇਨ੍ਹਾਂ ਬਨਾਵਟੀ ਕੋਸ਼ਿਕਾਵਾਂ ਨੂੰ ਪਾਇਆ। ਉਨ੍ਹਾਂ ਨੇ ਦੇਖਿਆ ਕਿ ਅਗਲੇ ਇਕ ਘੰਟੇ 'ਚ ਚੂਹੇ ਦੇ ਖੂਨ 'ਚ ਵਧਿਆ ਹੋਇਆ ਸ਼ੂਗਰ ਦਾ ਲੈਵਲ ਆਪਣੇ ਆਪ ਕੰਟਰੋਲ ਹੋਣ ਲੱਗਾ ਅਤੇ ਅਗਲੇ ਪੰਜ ਦਿਨਾਂ ਤਕ ਉਸ ਦੇ ਸਰੀਰ 'ਚ ਡਾਇਬਟੀਜ਼ ਦੀ ਮਾਤਰਾ ਨੂੰ ਕੰਟਰੋਲ ਕੀਤਾ ਗਿਆ।
ਪ੍ਰੋਟੀਨ ਨਾਲ ਬਣਾਈਆਂ ਗਈਆਂ ਇਹ ਕੋਸ਼ਿਕਾਵਾਂ
ਇਨ੍ਹਾਂ ਬਨਾਵਟੀ ਕੋਸ਼ਿਕਾਵਾਂ ਨੂੰ ਹਿਊਮਨ ਮੇਡ ਮਟੀਰੀਅਲਜ਼ ਅਤੇ ਜੈਵਿਕ ਸਮੱਗਰੀ ਵਰਗੇ ਪ੍ਰੋਟੀਨ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਇਨ੍ਹਾਂ ਨੂੰ ਕੁਦਰਤੀ ਕੋਸ਼ਿਕਾਵਾਂ ਨੂੰ ਧਿਆਨ ਵਿਚ ਰੱਖ ਕੇ ਹੀ ਤਿਆਰ ਕੀਤਾ ਗਿਆ ਹੈ।