ਬਰੈਡਫੋਰਡ: ਬੀਕਾਸ ਸੰਸਥਾ ਦੇ ਉੱਦਮ ਨਾਲ ''ਧੰਨ ਲੇਖਾਰੀ ਨਾਨਕਾ'' ਨਾਟਕ ਦੀ ਸਫ਼ਲ ਪੇਸ਼ਕਾਰੀ

08/30/2022 4:12:04 AM

ਬਰੈਡਫੋਰਡ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਬਰੈਡਫੋਰਡ ਦੀ ਨਾਮਵਾਰ ਸੰਸਥਾ ਬ੍ਰਿਟਿਸ਼ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਆਫ਼ ਸਿੱਖਸ (ਬੀਕਾਸ) ਵੱਲੋਂ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬਰੈਡਫੋਰਡ ਦੇ ਸ਼ਹੀਦ ਊਧਮ ਸਿੰਘ ਹਾਲ ਵਿੱਚ ਡਾ. ਸਾਹਿਬ ਸਿੰਘ ਦੁਆਰਾ ਰਚਿਤ ਨਾਟਕ 'ਧੰਨ ਲੇਖਾਰੀ ਨਾਨਕਾ' ਦੀ ਪੇਸ਼ਕਾਰੀ ਕਰਵਾਈ ਗਈ। ਇਕ ਪਾਤਰੀ ਨਾਟਕ ਦੌਰਾਨ ਡਾ. ਸਾਹਿਬ ਸਿੰਘ ਨੇ ਸਾਰਾ ਸਮਾਂ ਦਰਸ਼ਕਾਂ ਨੂੰ ਸਾਹ ਲੈਣਾ ਵੀ ਭੁਲਾ ਦਿੱਤਾ। ਨਾਟਕ ਰਾਹੀਂ ਉਨ੍ਹਾਂ ਪੰਜਾਬ ਨੂੰ ਦਰਪੇਸ਼ ਮਸਲਿਆਂ ਦਾ ਹੂਬਹੂ ਚਿਤਰਣ ਬੇਬਾਕੀ ਨਾਲ ਕੀਤਾ।

ਇਹ ਵੀ ਪੜ੍ਹੋ : ਬ੍ਰਿਟਿਸ਼ ਕੋਲੰਬੀਆ ’ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਮੋਗਾ ਦੇ ਪਿੰਡ ਘੋਲੀਆ ਖੁਰਦ ਦੇ ਨੌਜਵਾਨ ਦੀ ਮੌਤ

ਗੁਰੂ ਗੋਬਿੰਦ ਸਿੰਘ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦਿਆਲ ਸਿੰਘ ਚੱਠਾ, ਚਰਨ ਸਿੰਘ ਬੈਂਸ, ਮਹਿੰਦਰ ਸਿੰਘ ਮਾਨ, ਗੁਰਿੰਦਰ ਸਿੰਘ ਬੈਂਸ, ਗੁਰਬਖਸ਼ ਕੌਰ ਮਾਨ, ਸਾਧੂ ਸਿੰਘ ਛੋਕਰ, ਸਰਬੰਤ ਸਿੰਘ ਦੁਸਾਂਝ ਦੇ ਨਾਲ-ਨਾਲ ਬਰੈਡਫੋਰਡ ਅਤੇ ਲੀਡਜ਼ ਦੇ ਬਾਕੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਵੱਲੋਂ ਵੀ ਇਸ ਸਮਾਗਮ ਦੀ ਸਫਲਤਾ ਲਈ ਤਨ, ਮਨ, ਧਨ ਨਾਲ ਸੇਵਾ ਕੀਤੀ ਗਈ। ਦਰਸ਼ਕਾਂ ਨੇ ਬੇਰੋਕ ਤਾੜੀਆਂ ਨਾਲ ਡਾ. ਸਾਹਿਬ ਸਿੰਘ ਦਾ ਸਵਾਗਤ ਕੀਤਾ ਤੇ ਹੌਸਲਾ-ਅਫਜ਼ਾਈ ਲਈ ਦਿਲ ਖੋਲ੍ਹ ਕੇ ਮਾਇਆ ਭੇਟ ਕੀਤੀ। ਬੀਕਾਸ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਦੁੱਗਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਇੰਟਰਵਿਊ ਦੌਰਾਨ ਸੁਖਬੀਰ ਬਾਦਲ ਨੇ ਦਿੱਤਾ ਹਰ ਸਵਾਲ ਦਾ ਬੇਬਾਕ ਜਵਾਬ, ਹਾਰ ਦੀ ਵੀ ਦੱਸੀ ਵਜ੍ਹਾ

ਕਮੇਟੀ ਮੈਂਬਰ ਜੋਗਾ ਸਿੰਘ ਨਿਰਵਾਣ ਖ਼ਜ਼ਾਨਚੀ, ਕਸ਼ਮੀਰ ਸਿੰਘ ਘੁੰਮਣ ਸਟੇਜ ਸੈਕਟਰੀ, ਪਰਮਜੀਤ ਕੌਰ ਘੁੰਮਣ, ਹਰਬੰਸ ਕੌਰ, ਹਰਦੇਵ ਸਿੰਘ ਦੁਸਾਂਝ, ਸੁਖਦੇਵ ਸਿੰਘ, ਸਰਬਜੀਤ ਕੌਰ ਉੱਪਲ, ਮਹਿੰਦਰ ਸਿੰਘ ਚਾਨਾ ਸਮੂਹ ਮੈਂਬਰਾਂ ਨੇ ਬਣਦਾ ਯੋਗਦਾਨ ਪਾ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ। ਕਈ ਦ੍ਰਿਸ਼ ਇੰਨੇ ਭਾਵੁਕ ਸਨ ਕਿ ਮੱਲੋ-ਮੱਲੀ ਅੱਖਾਂ ਨਮ ਹੋ ਜਾਂਦੀਆਂ ਅਤੇ ਗੱਚ ਭਰ ਜਾਂਦਾ ਸੀ। ਨਾਟਕ ਦੀ ਸਮਾਪਤੀ 'ਤੇ ਦਰਸ਼ਕਾਂ ਨੇ ਤਾੜੀਆਂ ਦੀ ਗੂੰਜ ਨਾਲ ਡਾ. ਸਾਹਿਬ ਸਿੰਘ ਦੀ ਕਲਾਕਾਰੀ ਦੀ ਸ਼ਲਾਘਾ ਕੀਤੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh