ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਬੱਲੇਬਾਜ਼ ਡੇਵੋਨ ਕੋਨਵੇ ਕੋਰੋਨਾ ਪਾਜ਼ੇਟਿਵ

06/16/2022 5:24:34 PM

ਲੰਡਨ (ਏਜੰਸੀ)- ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਬੱਲੇਬਾਜ਼ ਡੇਵੋਨ ਕੋਨਵੇ ਇੰਗਲੈਂਡ ਸੀਰੀਜ਼ ਦੌਰਾਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਵਾਲੇ ਚੌਥੇ ਕੀਵੀ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਆਲਰਾਊਂਡਰ ਮਾਈਕਲ ਬ੍ਰੇਸਵੈੱਲ ਅਤੇ ਸਪੋਰਟ ਸਟਾਫ ਫਿਜ਼ੀਓ ਵਿਜੇ ਵੱਲਭ ਅਤੇ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਕ੍ਰਿਸ ਡੋਨਾਲਡਸਨ ਵੀ ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ ਕੁਆਰੰਟੀਨ ਵਿਚ ਜਾ ਚੁੱਕੇ ਹਨ।

ਕੋਨਵੇ ਹੁਣ ਪੰਜ ਦਿਨਾਂ ਲਈ ਕੁਆਰੰਟੀਨ ਵਿੱਚ ਚਲੇ ਜਾਣਗੇ, ਜਦੋਂ ਕਿ ਨਿਊਜ਼ੀਲੈਂਡ ਨੇ ਉਨ੍ਹਾਂ ਦੀ ਥਾਂ ਲੈਣ ਲਈ ਕਿਸੇ ਨੂੰ ਵੀ ਤਲਬ ਨਹੀਂ ਕੀਤਾ ਹੈ। ਨਿਊਜ਼ੀਲੈਂਡ ਕ੍ਰਿਕੇਟ ਬੋਰਡ ਨੇ ਇੱਕ ਬਿਆਨ ਵਿੱਚ ਕਿਹਾ, "ਤਿੰਨੇ ਐਤਵਾਰ ਨੂੰ ਟੀਮ ਤੋਂ ਵੱਖਰੇ ਤੌਰ 'ਤੇ ਲੀਡਜ਼ ਦੀ ਯਾਤਰਾ ਕਰਨਗੇ ਅਤੇ ਉਮੀਦ ਅਨੁਸਾਰ ਠੀਕ ਹੋਣ 'ਤੇ ਵੀਰਵਾਰ ਦੇ ਆਖ਼ਰੀ ਟੈਸਟ ਤੋਂ ਪਹਿਲਾਂ ਮੰਗਲਵਾਰ ਨੂੰ ਹੈਡਿੰਗਲੇ ਵਿੱਚ ਸਿਖਲਾਈ ਲਈ ਟੀਮ ਵਿੱਚ ਸ਼ਾਮਲ ਹੋ ਸਕਣਗੇ।" ਬਿਆਨ 'ਚ ਕਿਹਾ ਗਿਆ ਹੈ, ''ਟੀਮ ਦੇ ਬਾਕੀ ਮੈਂਬਰ ਕੋਰੋਨਾ ਮੁਕਤ ਪਾਏ ਗਏ ਹਨ। ਜੇ ਲੋੜ ਪਈ ਤਾਂ ਲੱਛਣਾਂ ਦੀ ਰਿਪੋਰਟਿੰਗ ਅਤੇ ਟੈਸਟਿੰਗ ਦੇ ਸਿਹਤ ਨਿਯਮਾਂ ਦੀ ਪਾਲਣਾ ਕਰਨਾ ਜਾਰੀ ਰੱਖਾਂਗੇ।” ਨਿਊਜ਼ੀਲੈਂਡ 23 ਜੂਨ ਤੋਂ ਲੀਡਜ਼ ਵਿੱਚ ਤੀਜਾ ਟੈਸਟ ਖੇਡੇਗਾ।

cherry

This news is Content Editor cherry