ਗਾਹਕਾਂ ਦੇ ਪਿੱਜ਼ਾ ''ਤੇ ਥੁੱਕਦਾ ਸੀ ਇਹ ਡਿਲਵਰੀ ਮੈਨ, ਹੋ ਸਕਦੀ ਹੈ 18 ਸਾਲ ਦੀ ਸਜ਼ਾ

01/23/2020 4:55:47 PM

ਅੰਕਾਰਾ- ਤੁਰਕੀ ਵਿਚ ਇਕ ਡਿਲਵਰੀ ਮੈਨ ਦੇ ਲਈ 18 ਸਾਲ ਦੀ ਸਜ਼ਾ ਦਾ ਸੱਦਾ ਦਿੱਤਾ ਗਿਆ ਹੈ। ਡਿਲਵਰੀ ਮੈਨ 'ਤੇ ਗਾਹਕਾਂ ਨੂੰ ਪਿੱਜ਼ਾ ਦੇਣ ਤੋਂ ਪਹਿਲਾਂ ਉਸ 'ਤੇ ਥੁੱਕਣ ਦਾ ਦੋਸ਼ ਸੀ। ਸਥਾਨਕ ਮੀਡੀਆ ਵਲੋਂ ਦਿੱਤੀ ਗਈ ਸੂਚਨਾ ਦੇ ਮੁਤਾਬਕ 2017 ਵਿਚ ਐਸਕਿਸੀਰ ਵਿਚ ਹੋਈ ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਇਕ ਅਪਾਰਟਮੈਂਟ ਬਲਾਕ ਵਿਚ ਸੀਸੀਟੀਵੀ ਕੈਮਰੇ ਵਿਚ ਇਸ ਦੀ ਤਸਵੀਰ ਕੈਦ ਹੋ ਗਈ।

ਫੁਟੇਜ ਵਿਚ ਡਿਲਵਰੀ ਮੈਨ ਦਿਖਿਆ, ਜਿਸ ਦੀ ਪਛਾਣ ਬੁਰਕ ਐਸ. ਦੇ ਰੂਪ ਵਿਚ ਕੀਤੀ ਗਈ। ਦੋਸ਼ੀ ਵਿਅਕਤੀ ਪਿੱਜ਼ਾ 'ਤੇ ਥੁੱਕਦਾ ਸੀ ਤੇ ਮੋਬਾਈਲ ਫੋਨ 'ਤੇ ਇਸ ਨੂੰ ਰਿਕਾਰਡ ਕਰਦਾ ਸੀ। ਹਾਲਾਂਕਿ ਇਸ ਦੇ ਪਿੱਛੇ ਉਸ ਦਾ ਟੀਚਾ ਪਤਾ ਨਹੀਂ ਲਾਇਆ ਜਾ ਸਕਿਆ ਹੈ। ਡੀ.ਐਚ.ਏ. ਨੇ ਦੱਸਿਆ ਕਿ ਪਹਿਲਾਂ ਤੋਂ ਹੀ ਉਸ 'ਤੇ ਗਾਹਕਾਂ ਦੀ ਸਿਹਤ ਨੂੰ ਖਤਰੇ ਵਿਚ ਪਾਉਣ ਲਈ 600 ਯੂਰੋ ਦੀ ਜੁਰਮਾਨਾ ਲਾਇਆ ਜਾ ਚੁੱਕਿਆ ਹੈ ਤੇ ਪ੍ਰੋਸੀਕਿਊਟਰ ਹੁਣ ਅਜਿਹੇ ਕੰਮ ਲਈ ਲੰਬੀ ਸਜ਼ਾ ਦੀ ਮੰਗ ਕਰ ਰਹੇ ਹਨ।

ਅਪਾਰਟਮੈਂਟ ਦੀ ਇਮਾਰਤ ਦੇ ਮਾਲਕ ਨੇ ਸਕਿਓਰਿਟੀ ਫੁਟੇਜ ਦੇਣ ਤੋਂ ਬਾਅਦ ਗਾਹਕ ਨੂੰ ਸਾਵਧਾਨ ਕੀਤਾ, ਜਿਸ ਤੋਂ ਬਾਅਦ ਅਪਰਾਧਿਕ ਸ਼ਿਕਾਇਤ ਸਾਹਮਣੇ ਆਈ। ਤੁਰਕੀ ਦੇ ਨਿਆਇਕ ਮਾਣਕਾਂ ਮੁਤਾਬਕ ਇਹ ਮੰਗ ਵੱਡੀ ਹੈ ਕਿਉਂਕਿ ਇਥੇ ਹਥਿਆਰ ਬੰਦ ਅੱਤਵਾਦੀ ਸੰਗਠਨ ਦੀ ਮੈਂਬਰਤਾ 'ਤੇ ਵੀ 15 ਸਾਲ ਤੱਕ ਦੀ ਸਜ਼ਾ ਦਾ ਕਾਨੂੰਨ ਹੈ। ਦੱਸ ਦਈਏ ਕਿ ਖਾਣਾ ਡਿਲਵਰੀ ਕਰਨ ਵਾਲੀਆਂ ਕੰਪਨੀਆਂ ਦੇ ਡਿਲਵਰੀ ਬੁਆਏਜ਼ ਨੂੰ ਲੈ ਕੇ ਪਹਿਲਾਂ ਵੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। 

Baljit Singh

This news is Content Editor Baljit Singh