ਲਜ਼ੀਜ਼ ਭੋਜਨ ਅਤੇ ਸੈਕਸ ਨਾਲ ਮਿਲਣ ਵਾਲਾ ਸੁੱਖ ''ਦਿਵਯ'' : ਪੋਪ ਫਰਾਂਸਿਸ

09/13/2020 2:15:14 AM

ਰੋਮ (ਏ.ਐੱਨ.ਆਈ.)- ਈਸਾਈਆਂ ਦੇ ਧਰਮਗੁਰੂ ਪੋਪ ਫਰਾਂਸਿਸ ਦਾ ਇਕ ਬਿਆਨ ਇਨੀਂ ਦਿਨੀਂ ਸੁਰਖੀਆਂ ਵਿਚ ਹੈ। ਪੋਪ ਨੇ ਇਤਾਲਵੀ ਲੇਖਕ ਕਾਰਲੋ ਪੇਟ੍ਰਿਨੀ ਦੀ ਇਕ ਕਿਤਾਬ ਲਈ ਦਿੱਤੇ ਇੰਟਰਵਿਊ ਦੌਰਾਨ ਕਿਹਾ, ਚੰਗੀ ਤਰ੍ਹਾਂ ਨਾਲ ਪਕਿਆ ਸਵਾਦਿਸ਼ਟ ਭੋਜਨ ਅਤੇ ਸੈਕਸ ਨਾਲ ਮਿਲਣ ਵਾਲਾ ਸੁੱਖ ਦਿਵਯ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਖੁਸ਼ੀ ਸਿੱਧੇ ਈਸ਼ਵਰ ਤੋਂ ਆਉਂਦੀ ਹੈ। ਇਹ ਨਾ ਤਾਂ ਕੈਥੋਲਿਕ ਹੈ, ਨਾ ਈਸਾਈ ਅਤੇ ਨਾ ਹੀ ਕੁਝ ਹੋਰ। ਇਹ ਤਾਂ ਬਸ 'ਦਿਵਯ' ਹੈ। ਉਨ੍ਹਾਂ ਨੇ ਕਿਹਾ ਕਿ ਚਰਚ ਨੇ ਹਮੇਸ਼ਾ ਗੈਰ-ਮਨੁੱਖੀ, ਕਰੂਰ, ਅਸ਼ਿਸ਼ਟ ਆਨੰਦ ਦੀ ਨਿਖੇਧੀ ਕੀਤੀ ਹੈ ਪਰ ਮਨੁੱਖੀ, ਸਰਲ, ਨੈਤਿਕ ਸੁੱਖ ਨੂੰ ਕਬੂਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 'ਅਤਿ ਉਤਸ਼ਾਹੀ ਨੈਤਿਕਤਾ' ਲਈ ਕੋਈ ਥਾਂ ਨਹੀਂ ਹੈ, ਜੋ ਖੁਸ਼ੀ ਨੂੰ ਨਕਾਰਦੀ ਹੈ।

Sunny Mehra

This news is Content Editor Sunny Mehra