ਪਾਕਿਸਤਾਨੀ ਅਦਾਕਾਰਾ ਸਹਰ ਸ਼ਿਨਵਾਰੀ ਨੂੰ ਟਵਿੱਟਰ ’ਤੇ ਦਿੱਲੀ ਪੁਲਸ ਨੇ ਦਿੱਤਾ ਦਿਲਚਸਪ ਜਵਾਬ

05/11/2023 6:18:14 AM

ਪਾਕਿਸਤਾਨ (ਭਾਸ਼ਾ) - ਪਾਕਿਸਤਾਨੀ ਅਦਾਕਾਰਾ ਸਹਰ ਸ਼ਿਨਵਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਲਈ ਟਵਿੱਟਰ ’ਤੇ ਆਨਲਾਈਨ ਲਿੰਕ ਮੰਗਿਆ ਤਾਂ ਉਨ੍ਹਾਂ ਨੂੰ ਦਿੱਲੀ ਪੁਲਸ ਨੇ ਕਰਾਰਾ ਦਿਲਚਸਪ ਜਵਾਬ ਦਿੱਤਾ। 

ਸ਼ਿਨਵਾਰੀ ਨੇ ਮੰਗਲਵਾਰ ਨੂੰ ਟਵੀਟ ਕੀਤਾ ਸੀ ਕਿ ਕਿਸੇ ਨੂੰ ਦਿੱਲੀ ਪੁਲਸ ਦੇ ਆਨਲਾਈਨ ਲਿੰਕ ਦੀ ਜਾਣਕਾਰੀ ਹੈ? ਮੈਨੂੰ ਭਾਰਤੀ ਪ੍ਰਧਾਨ ਮੰਤਰੀ ਅਤੇ ਭਾਰਤੀ ਖੁਫੀਆ ਏਜੰਸੀ ਰਾਅ ਦੇ ਵਿਰੁੱਧ ਸ਼ਿਕਾਇਤ ਦਰਜ ਕਰਾਉਣੀ ਹੈ, ਜੋ ਮੇਰੇ ਦੇਸ਼ ਪਾਕਿਸਤਾਨ ਵਿਚ ਅਰਾਜਕਤਾ ਅਤੇ ਅੱਤਵਾਦ ਫੈਲਾ ਰਹੇ ਹਨ। ਜੇਕਰ ਭਾਰਤੀ ਅਦਾਲਤਾਂ ਆਜ਼ਾਦ ਹਨ, ਜਿਵੇਂ ਹੀ ਦਾਅਵਾ ਕੀਤਾ ਜਾਂਦਾ ਹੈ ਤਾਂ ਮੈਨੂੰ ਯਕੀਨ ਹੈ ਕਿ ਭਾਰਤੀ ਸੁਪਰੀਮ ਕੋਰਟ ਤੋਂ ਮੈਨੂੰ ਇਨਸਾਫ ਮਿਲੇਗਾ।

ਇਸ ’ਤੇ ਦਿੱਲੀ ਪੁਲਸ ਨੇ ਅਦਾਕਾਰਾ ਨੂੰ ਮਜ਼ਾਕੀਆ ਅਤੇ ਕਰਾਰਾ ਜਵਾਬ ਦਿੱਤਾ। ਦਿੱਲੀ ਪੁਲਸ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਕਿ ਸਾਨੂੰ ਅਫਸੋਸ ਹੈ ਕਿ ਪਾਕਿਸਤਾਨ ਵਿਚ ਹੁਣ ਵੀ ਸਾਡਾ ਅਧਿਕਾਰ ਖੇਤਰ ਨਹੀਂ ਹੈ। ਪਰ ਅਸੀਂ ਇਹ ਜਾਣਨਾ ਚਾਹਾਂਗੇ ਕਿ ਜਦੋਂ ਤੁਹਾਡੇ ਦੇਸ਼ ਵਿਚ ਇੰਟਨਰੈੱਟ ਬੰਦ ਕਰ ਦਿੱਤਾ ਗਿਆ ਹੈ ਤਾਂ ਤੁਸੀਂ ਟਵੀਟ ਕਿਵੇਂ ਕਰ ਰਹੇ ਹੋ?


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita