''ਆਨੰਦ ਮੈਰਿਜ ਐਕਟ'' ਪਾਸ ਕਰਕੇ ਦਿੱਲੀ ਨੇ ਸਿਰਜਿਆ ਇਤਿਹਾਸ : ਗੁਰਦੇਵ ਕੰਗ

07/30/2017 12:26:42 PM

ਵਾਸ਼ਿੰਗਟਨ ਡੀ. ਸੀ.,(ਰਾਜ ਗੋਗਨਾ)— ਸਿੱਖਾਂ ਦੀ ਲੰਬੇ ਸਮੇਂ ਦੀ ਜੱਦੋ ਜਹਿਦ ਭਾਵੇਂ ਪੰਜਾਬ ਸਰਕਾਰ ਨੇ ਪੂਰੀ ਨਹੀਂ ਕੀਤੀ ਪਰ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀ. ਕੇ. ਦੇ ਉਪਰਾਲੇ ਨਾਲ ਸਿੱਖ ਐੱਮ. ਐੱਲ਼. ਏ. ਦੇ ਸਹਿਯੋਗ ਨਾਲ ਆਨੰਦ ਮੈਰਿਜ਼ ਐਕਟ ਦਿੱਲੀ ਵਿਧਾਨ ਸਭਾ ਨੇ ਪਾਸ ਕਰਵਾ ਕੇ ਅਜਿਹਾ ਇਤਿਹਾਸ ਸਿਰਜਿਆ ਹੈ, ਜਿਸ ਲਈ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਗੁਰਦੇਵ ਸਿੰਘ ਕੰਗ ਜੋ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵੀ ਹਨ । ਉਨ੍ਹਾਂ ਵਲੋਂ ਹਮੇਸ਼ਾ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੇ ਮਸਲਿਆਂ ਸਬੰਧੀ ਪ੍ਰਗਟਾਵਾ ਕਰਨ ਦੀ ਲਾਲਸਾ ਵੀ ਹੈ। ਉਨਾਂ ਵਲੋਂ ਆਨੰਦ ਮੈਰਿਜ਼ ਐਕਟ ਦੇ ਦਿੱਲੀ ਵਿੱਚ ਪਾਸ ਹੋਣ ਨਾਲ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਹੈ। 
ਜ਼ਿਕਰਯੋਗ ਹੈ ਕਿ ਇਸ ਵਿਚ ਪੰਜਾਬ ਦੀ ਪਹਿਲ ਕਦਮੀ ਦੀ ਜ਼ਰੂਰਤ ਸੀ ਪਰ ਕੁਝ ਸੌੜੀ ਸੋਚ ਵਾਲਿਆਂ ਇਸ ਨੂੰ ਨੇਪਰੇ ਚੜ੍ਹਨ ਨਹੀਂ ਦਿੱਤਾ। ਮਨਜਿੰਦਰ ਸਿੰਘ ਸਿਰਸਾ ਦੀ ਅਣਥੱਕ ਮਿਹਨਤ ਅਤੇ ਪੁਰਜ਼ੋਰ ਕੋਸ਼ਿਸ਼ ਨੇ ਇਸ ਐਕਟ ਨੂੰ ਪਾਸ ਕਰਾ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਸਮੂਹ ਪ੍ਰਵਾਸੀਆਂ ਵਲੋਂ ਜਿੱਥੇ ਇਸ ਐਕਟ ਨੂੰ ਪਾਸ ਕਰਨ ਦੀ ਸਹਿਯੋਗੀਆਂ ਨੂੰ ਵਧਾਈ ਦਿੱਤੀ, ਉੱਥੇ ਦੂਜੇ ਸੂਬਿਆਂ ਨੂੰ ਵੀ ਇਸੇ ਅਧਾਰ 'ਤੇ ਆਨੰਦ ਮੈਰਿਜ਼ ਐਕਟ ਪਾਸ ਕਰਨ ਲਈ ਅਪੀਲ ਕੀਤੀ ਤਾਂ ਜੋ ਹਰੇਕ ਸਟੇਟ ਵਿੱਚ (ਯੂਨੀਫਿਕੇਸ਼ਨ) ਇਕਸਾਰਤਾ ਹੋ ਸਕੇ ਅਤੇ ਸਿੱਖ ਇਸ ਦਾ ਭਰਪੂਰ ਲਾਭ ਲੈ ਸਕਣ। ਇਸ ਸੰਬੰਧੀ ਪਰਵਾਸੀ, ਦੂਜੀਆਂ ਸਟੇਟਾਂ ਦੇ ਚੀਫ ਮੰਤਰੀਆਂ ਨੂੰ ਇਸ ਸੰਬੰਧੀ ਲਿਖਤੀ ਬੇਨਤੀ ਵੀ ਕਰਨਗੇ।