ਕੋਰੋਨਾ ਪਾਬੰਦੀਆਂ ਦੇ ਚੱਲਦੇ MH-17 ਜਹਾਜ਼ ਦੇ ਮਾਮਲੇ ''ਚ ਬਚਾਅ ਪੱਖ ਨੂੰ ਹੋ ਰਹੀ ਸਮੱਸਿਆ

06/08/2020 6:43:38 PM

ਸ਼ਿਫੋਲ - ਕਰੀਬ 6 ਸਾਲ ਪਹਿਲਾਂ ਪੂਰਬੀ ਯੂਕ੍ਰੇਨ ਦੇ ਉਪਰੋਂ ਤਬਾਹ ਕੀਤਾ ਗਿਆ ਮਲੇਸ਼ੀਆ ਏਅਰਲਾਈਨ ਦਾ ਜਹਾਜ਼ ਐਮ. ਐਚ.-17 ਦੇ ਮਾਮਲੇ ਵਿਚ ਇਕ ਸ਼ੱਕੀ ਦੇ ਬਚਾਅ ਪੱਖ ਦੇ ਵਕੀਲ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਕਾਰਨ ਲਾਗੂ ਪਾਬੰਦੀਆਂ ਦੇ ਚੱਲਦੇ ਮੁਕੱਦਮੇ ਦੀ ਤਿਆਰੀ ਕਰਨ ਵਿਚ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸੀ ਸ਼ੱਕੀ ਓਲੇਗ ਪੁਤਾਲੋਵ ਦੀ ਡੱਚ ਵਕੀਲ ਸਬਿਨੇ ਤੇਨ ਦੁਸ਼ਾਤੇ ਨੇ ਕਿਹਾ ਕਿ ਮਹਾਮਾਰੀ ਕਾਰਨ ਉਡਾਣਾਂ 'ਤੇ ਪਾਬੰਦੀਆਂ ਅਤੇ ਹੋਰ ਪਾਬੰਦੀਆਂ ਦੇ ਚੱਲਦੇ ਬਚਾਅ ਪੱਖ ਦੀ ਮੁਕੱਦਮੇ ਦੀ ਤਿਆਰੀ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਈ ਹੈ ਅਤੇ ਵਕੀਲ ਆਪਣੇ ਕਲਾਇੰਟ ਨੂੰ ਮਿਲਣ ਰੂਸ ਨਹੀਂ ਜਾ ਪਾ ਰਹੀ ਹੈ। ਉਨ੍ਹਾਂ ਅੱਗੇ ਆਖਿਆ ਕਿ ਇਸ ਦਾ ਅਰਥ ਇਹ ਹੈ ਕਿ ਮੁਕੱਦਮੇ ਵਿਚ ਬਚਾਅ ਪੱਖ ਦੇ ਵਕੀਲ ਡੱਚ ਅਦਾਲਤ ਦੇ ਅਧਿਕਾਰ ਖੇਤਰ ਦੀ ਵੈਧਤਾ ਨੂੰ ਚੁਣੌਤੀ ਦੇਣ ਲਈ ਅਜੇ ਤਿਆਰ ਨਹੀਂ ਹੈ।

ਐਮਸਟਰਡਮ ਤੋਂ ਕੁਆਲਾਲੰਪੁਰ ਜਾ ਰਹੇ ਬੋਇੰਗ 777 ਜਹਾਜ਼ ਨੂੰ 17 ਜੁਲਾਈ 2014 ਨੂੰ ਤਬਾਹ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਵਿਚ 3 ਰੂਸੀ ਅਤੇ ਇਕ ਯੂਕ੍ਰੇਨ ਨਿਵਾਸੀ 'ਤੇ ਮੁਕੱਦਮਾ ਚੱਲ ਰਿਹਾ ਹੈ। ਇਸ ਘਟਨਾ ਵਿਚ ਜਹਾਜ਼ ਵਿਚ ਸਵਾਰ ਸਾਰੇ 298 ਯਾਤਰੀਆਂ ਦੀ ਮੌਤ ਹੋ ਗਈ ਸੀ। ਮੁਕੱਦਮਾ ਨੀਦਰਲੈਂਡ ਵਿਚ ਚਲਾਇਆ ਜਾ ਰਿਹਾ ਹੈ ਕਿਉਂਕਿ ਕਰੀਬ 200 ਮਿ੍ਰਤਕ ਨੀਦਰਲੈਂਡ ਦੇ ਨਾਗਰਿਕ ਸਨ। ਪੁਲਾਤੋਵ ਇਕੱਲਾ ਪ੍ਰਤੀਵਾਦੀ ਹੈ ਜਿਸ ਨੇ ਬਚਾਅ ਪੱਖ ਵਿਚ ਦਲੀਲਾਂ ਲਈ ਵਕੀਲਾਂ ਨੂੰ ਨਿਯੁਕਤ ਕੀਤਾ ਹੈ। ਉਸ ਦੇ ਡੱਚ ਵਕੀਲਾਂ ਦਾ ਆਖਣਾ ਹੈ ਕਿ ਪੁਤਾਲੋਵ ਨੇ ਖੁਦ ਨੂੰ ਨਿਰਦੋਸ਼ ਦੱਸਿਆ ਹੈ। 

Khushdeep Jassi

This news is Content Editor Khushdeep Jassi