ਪਾਕਿਸਤਾਨ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1,596 ਹੋਈ

09/23/2022 1:25:25 PM

ਇਸਲਾਮਾਬਾਦ (ਆਈ.ਏ.ਐੱਨ.ਐੱਸ.): ਪਾਕਿਸਤਾਨ 'ਚ ਭਿਆਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 1,596 ਹੋ ਗਈ ਹੈ, ਜਦਕਿ 12,863 ਹੋਰ ਜ਼ਖਮੀ ਹੋਏ ਹਨ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਨੇ ਐੱਨ.ਡੀ.ਐੱਮ.ਏ. ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 20 ਨਵੀਆਂ ਮੌਤਾਂ ਹੋਈਆਂ ਹਨ।ਪੀੜਤਾਂ ਵਿੱਚ 17 ਬੱਚੇ ਸ਼ਾਮਲ ਹਨ ਅਤੇ ਜ਼ਿਆਦਾਤਰ ਮੌਤਾਂ ਸਭ ਤੋਂ ਵੱਧ ਪ੍ਰਭਾਵਿਤ ਸਿੰਧ ਸੂਬੇ ਵਿੱਚ ਹੋਈਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ-ਉਡਾਣ ਭਰਦੇ ਹੀ ਜਹਾਜ਼ 'ਚੋਂ ਨਿਕਲਣ ਲੱਗੀਆਂ ਚੰਗਿਆੜੀਆਂ, ਯਾਤਰੀਆਂ ਦੇ ਛੁੱਟੇ ਪਸੀਨੇ (ਵੀਡੀਓ)

ਐੱਨ.ਡੀ.ਐੱਮ.ਏ. ਦੇ ਤਾਜ਼ਾ ਅੰਕੜਿਆਂ ਅਨੁਸਾਰ ਜੂਨ ਦੇ ਅੱਧ ਤੋਂ ਬਾਅਦ ਭਾਰੀ ਮਾਨਸੂਨ ਦੀ ਬਾਰਿਸ਼ ਕਾਰਨ ਆਏ ਹੜ੍ਹ ਨੇ ਕੁੱਲ 2,016,008 ਘਰ ਤਬਾਹ ਕਰ ਦਿੱਤੇ ਹਨ, ਜਦੋਂ ਕਿ ਅੰਦਾਜ਼ਨ 1,040,735 ਪਸ਼ੂ ਦੇਸ਼ ਭਰ ਵਿੱਚ ਮੀਂਹ ਵਿੱਚ ਮਾਰੇ ਗਏ ਹਨ।ਇਸ ਨੇ ਅੱਗੇ ਕਿਹਾ ਕਿ 12,716 ਕਿਲੋਮੀਟਰ ਸੜਕਾਂ ਅਤੇ 374 ਪੁਲ ਨੁਕਸਾਨੇ ਗਏ ਹਨ।ਐੱਨ.ਡੀ.ਐੱਮ.ਏ., ਹੋਰ ਸਰਕਾਰੀ ਸੰਸਥਾਵਾਂ, ਵਾਲੰਟੀਅਰਾਂ ਅਤੇ NGO ਦੁਆਰਾ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਅਤੇ ਰਾਹਤ ਕਾਰਜ ਚੱਲ ਰਹੇ ਹਨ।

Vandana

This news is Content Editor Vandana