ਮਾਊਂਟ ਐਵਰੈਸਟ ਫਤਹਿ ਕਰਨ ਤੋਂ ਬਾਅਦ ਲਾਪਤਾ ਹੋਏ ਭਾਰਤੀ ਬਾਰੇ ਮਿਲੀ ਬੁਰੀ ਖਬਰ

05/22/2017 6:48:33 PM

ਕਾਠਮੰਡੂ— ਮਾਊਂਟ ਐਵਰੈਸਟ ''ਤੇ ਲਾਪਤਾ ਹੋਏ 27 ਸਾਲਾ ਭਾਰਤੀ ਪਰਬਤਰੋਹੀ ਦੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਫਤਹਿ ਕਰਨ ਤੋਂ ਬਾਅਦ ਵਾਪਸ ਪਰਤਦੇ ਸਮੇਂ ਤਕਰੀਬਨ 200 ਮੀਟਰ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ।  ਸੈਰ-ਸਪਾਟਾ ਵਿਭਾਗ ਦੇ ਜਨਰਲ ਡਾਇਰੈਕਟਰ ਦਿਨੇਸ਼ ਭੱਟਾਰਾਈ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਰਹਿਣ ਵਾਲੇ ਰਵੀ ਕੁਮਾਰ ਦੀ 8,200 ਮੀਟਰ ਦੀ ਉੱਚਾਈ, ਜਿਸ ਨੂੰ ਬਾਲਕਨੀ ਦੇ ਤੌਰ ''ਤੇ ਜਾਣਿਆ ਜਾਂਦਾ ਹੈ, ਤੋਂ ਡਿੱਗਣ ਕਾਰਨ ਮੌਤ ਹੋ ਗਈ। 
ਦਿਨੇਸ਼ ਨੇ ਦੱਸਿਆ, ''''ਮਾਊਂਟ ਐਵਰੈਸਟ ''ਤੇ ਤਾਇਨਾਤ ਸਾਡੇ ਸੰਪਰਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਪਹਾੜ ਤੋਂ ਉਤਰਨ ਦੌਰਾਨ ਬਾਲਕਾਨੀ ਤੋਂ 150-200 ਫੁੱਟ ਹੇਠਾਂ ਡਿੱਗਣ ਤੋਂ ਬਾਅਦ ਰਵੀ ਦੀ ਮੌਤ ਹੋ ਗਈ।'''' ਇੱਥੇ ਦੱਸ ਦੇਈਏ ਕਿ ਬਾਲਕਨੀ ਪਹਾੜੀ ਦੇ ਦੱਖਣੀ ਸ਼ਿਖਰ ''ਤੇ ਚੜ੍ਹਨ ਤੋਂ ਪਹਿਲਾਂ ਪਰਬਤਰੋਹੀਆਂ ਲਈ ਆਖਰੀ ਆਰਾਮ ਵਾਲੀ ਥਾਂ ਹੁੰਦੀ ਹੈ। ਇਸ ਦੇ ਨਾਲ ਹੀ ਨੇਪਾਲ ਵਲੋਂ ਮਾਊਂਟ ਐਵਰੈਸਟ ''ਤੇ ਮਰਨ ਵਾਲੇ ਲੋਕਾਂ ਦਾ ਅੰਕੜਾ 5 ਤੱਕ ਪਹੁੰਚ ਗਿਆ ਹੈ। 
ਕੁਮਾਰ ਨੇ ਸ਼ਨੀਵਾਰ ਦੀ ਦੁਪਹਿਰ ਨੂੰ 1 ਵਜ ਕੇ 28 ਮਿੰਟ ਤੱਕ ਸਫਲਤਾਪੂਰਵਕ ਮਾਊਂਟ ਐਵਰੈਸਟ ਦੀ 8.848 ਮੀਟਰ ਦੀ ਉੱਚਾਈ ਨਾਪੀ ਸੀ। ਉੱਥੇ ਹੀ ਠੰਡ ਤੋਂ ਪ੍ਰਭਾਵਿਤ ਉਨ੍ਹਾਂ ਦਾ ਪਰਬਤਰੋਹੀ ਗਾਈਡ ਲਾਕਪਾ ਵਾਂਗਯਾ ਸ਼ੇਰਪਾ ਵੀ ਬੇਹੋਸ਼ ਮਿਲਿਆ। ਉਤਰਦੇ ਸਮੇਂ ਕੁਮਾਰ ਅਤੇ ਉਸ ਦਾ ਗਾਈਡ ਵੱਖ-ਵੱਖ ਹੋ ਗਏ ਸਨ।

Tanu

This news is News Editor Tanu