ਲੰਡਨ ''ਚ ਭਾਰਤੀ ਮੂਲ ਦੇ ਵਪਾਰੀ ਦੇ ਘਰ ਬਾਹਰ ਮਿਲਿਆ ਮ੍ਰਿਤਕ ਵਿਅਕਤੀ

08/25/2019 8:33:32 PM

ਲੰਡਨ - ਪੱਛਮੀ ਲੰਡਨ 'ਚ ਭਾਰਤੀ ਮੂਲ ਦੇ ਇਕ ਵਪਾਰੀ ਦੇ ਘਰ ਦੇ ਠੀਕ ਬਾਹਰ ਸ਼ਨੀਵਾਰ ਸ਼ਾਮ ਛੁਰੇਬਾਜ਼ੀ ਦਾ ਸ਼ਿਕਾਰ ਹੋਇਆ ਇਕ ਸ਼ਖਸ ਪਾਇਆ ਗਿਆ। ਵਪਾਰੀ ਖੂਨ ਨਾਲ ਲਿਬੜੇ ਸ਼ਖਸ ਦੀ ਅਜਿਹੀ ਹਾਲਤ ਦੇਖ ਕੇ ਹੈਰਾਨ ਰਹਿ ਗਿਆ। ਉਪ ਨਗਰੀ ਖੇਤਰ ਸਾਊਥਾਲ 'ਚ ਭਾਰਤੀ ਮੂਲ ਦੇ ਪ੍ਰਾਪਟੀ ਡੀਲਰ ਰਾਜ ਗ੍ਰੋਵਰ ਨੇ ਆਪਣੇ ਘਰ ਦੇ ਬਾਹਰ 60 ਸਾਲਾ ਇਕ ਅਣਜਾਣ ਵਿਅਕਤੀ ਨੂੰ ਖੂਨ ਨਾਲ ਲਿਬੜਿਆ ਪਾਇਆ। ਉਨ੍ਹਾਂ ਨੇ ਉਨ੍ਹਾਂ ਦਾ ਮੁੱਢਲੀ ਇਲਾਜ ਕੀਤਾ ਅਤੇ ਉਦੋਂ ਤੱਕ ਉਨ੍ਹਾਂ ਦੀ ਪਤਨੀ ਨੇ ਐਬੂਲੈਂਸ ਬੁਲਾਈ ਪਰ ਇਹ ਵਿਅਕਤੀ ਨੇ ਪਹਿਲਾਂ ਹੀ ਦਮ ਤੋੜ ਦਿੱਤਾ।

ਗਰੋਵਰ ਨੇ ਆਖਿਆ ਕਿ ਉਸ ਨੇ ਘੰਟੀ ਵਜਾਈ ਤਾਂ ਮੈਂ ਬਾਹਰ ਨਿਕਲਿਆ। ਉਹ ਖੂਨ ਨਾਲ ਲਿਬੜਿਆ ਸੀ ਅਤੇ ਮੈਂ ਤੌਲੀਆ ਲੈਣ ਲਈ ਭੱਜਿਆ। ਮੈਂ ਤੌਲੀਆ ਰੱਖਿਆ ਅਤੇ ਖੂਨ ਰੋਕਣ ਲਈ ਉਸ ਨੂੰ ਦਬਾਅ ਰਿਹਾ ਸੀ ਅਤੇ ਇਸ ਦੇ ਨਾਲ ਮੇਰੀ ਪਤਨੀ ਵੀ ਬਾਹਰ ਆਈ। ਅਸੀਂ ਐਬੂਲੈਂਸ ਅਤੇ ਪੁਲਸ ਨੂੰ ਬੁਲਾਇਆ। ਸਭ ਤੋਂ ਪਹਿਲਾਂ ਗਰੋਵਰ ਦੇ ਪੁੱਤਰ ਨੇ ਉਸ ਵਿਅਕਤੀ ਨੂੰ ਦੇਖਿਆ ਅਤੇ ਉਹ ਆਪਣੇ ਪਿਤਾ ਨੂੰ ਬਾਹਰ ਬੁਲਾਉਣ ਲਈ ਚਿੱਕਿਆ। ਜਦੋਂ ਰਾਜ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਦੋਂ ਪੀੜਤ ਨੇ ਉਨ੍ਹਾਂ ਨੂੰ ਉਸ ਦੀ ਪਤਨੀ ਨੂੰ ਬੁਲਾਉਣ ਨੂੰ ਆਖਿਆ, ਜੋ ਜਲਦ ਹੀ ਪਹੁੰਚ ਗਈ। ਗਰੋਵਰ ਨੇ ਆਖਿਆ ਕਿ ਉਸ ਦੀ ਪਤਨੀ ਨੇ ਕਿਹਾ ਕਿ ਉਹ ਪੀੜਤ ਪਬ 'ਚ ਗਏ ਸਨ, ਮੈਂ ਨਹੀਂ ਜਾਣਦਾ ਕਿ ਪਬ 'ਚ ਕੀ ਹੋਇਆ। ਉਹ ਵਾਪਸ ਆ ਰਹੇ ਸਨ ਅਤੇ ਕਿਸੇ ਨੇ ਚਾਕੂ ਉਨ੍ਹਾਂ ਦੇ ਢਿੱਡ 'ਚ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਬਹੁਤ ਨੇਕ ਇਨਸਾਨ ਸਨ। ਇਹ ਜ਼ਖਮੀ ਵਿਅਕਤੀ ਗਰੋਵਰ ਦੇ ਘਰ ਕੋਲ ਹੀ ਰਹਿੰਦਾ ਸੀ।

ਸਕਾਟਲੈਂਡ ਯਾਰਡ ਨੇ ਆਖਿਆ ਕਿ ਉਸ ਦੀ ਵਿਸ਼ੇਸ਼ ਅਪਰਾਧ ਸ਼ਾਖਾ ਦੇ ਜਾਸੂਸਾਂ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਮੈਟਰੋਪੋਲੀਟਨ ਪੁਲਸ ਨੇ ਇਕ ਬਿਆਨ 'ਚ ਆਖਿਆ ਕਿ ਕਰੀਬ 30 ਸਾਲ ਦੀ ਉਮਰ ਵਾਲੇ ਇਕ ਵਿਅਕਤੀ ਨੂੰ ਹੱਤਿਆ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਮੂਲੀ ਜ਼ਖਮ ਨੂੰ ਲੈ ਕੇ ਉਸ ਦਾ ਪੁਲਸ ਦੀ ਨਿਗਰਾਨੀ 'ਚ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਲੰਡਨ 'ਚ ਛੁਰੇਬਾਜ਼ੀ ਦੀ ਇਹ ਘਟਨਾ ਅਜਿਹੇ ਸਮੇਂ 'ਚ ਹੋਈ ਹੈ ਜਦ ਬ੍ਰਿਟੇਨ ਦੀ ਨਵੀਂ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਬ੍ਰਿਟੇਨ 'ਚ ਹਿੰਸਕ ਅਪਰਾਧਾਂ ਨਾਲ ਨਜਿੱਠਣ ਲਈ ਨਵੇਂ ਅਧਿਕਾਰ ਦੇਣ ਦੀ ਯੋਜਨਾ ਦੀ ਇਸ ਹਫਤੇ ਦੇ ਸ਼ੁਰੂਆਤ 'ਚ ਐਲਾਨ ਕੀਤਾ ਸੀ।

Khushdeep Jassi

This news is Content Editor Khushdeep Jassi