ਦਾਊਦ ਦਾ ਸਹਿਯੋਗੀ ਮੋਤੀ ਬਲੈਕਮੇਲ, ਡਰੱਗ ਦੀ ਦਰਾਮਦ ਦੇ ਦੋਸ਼ ''ਚ ਕੀਤਾ ਗ੍ਰਿਫਤਾਰ

08/21/2018 12:22:52 AM

ਲੰਡਨ — ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਪ੍ਰਮੁੱਖ ਸਹਿਯੋਗੀ ਜਬੀਰ ਮੋਤੀ ਨੂੰ ਸਕਾਟਲੈਂਡ ਯਾਰਡ ਦੀ ਹਵਾਲਗੀ ਯੂਨਿਟ ਨੇ ਬਲੈਕਮੇਲ ਦੀ ਸਾਜਿਸ਼ ਰੱਚਣ, ਗੈਰ-ਕਾਨੂੰਨੀ ਡਰੱਗ ਦੀ ਦਰਾਮਦ ਅਤੇ ਅਮਰੀਕਾ 'ਚ ਮਨੀ ਲਾਂਡਰਿੰਗ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨੀ ਨਾਗਾਰਕਿ ਜਬੀਰ ਮੋਤੀਵਾਲਾ ਨੂੰ ਮੈਟਰੋਪੋਲੀਟਨ ਪੁਲਸ ਨੇ ਸ਼ੁੱਕਰਵਾਰ ਨੂੰ ਪੇਡਿੰਗਟਨ ਇਲਾਕੇ ਦੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਸੀ। ਸ਼ੁੱਕਰਵਾਰ ਨੂੰ ਹੀ ਉਸ ਨੂੰ ਵੇਸਟਮਿੰਸਟਰ ਦੇ ਮੈਜੀਸਟਰੇਟ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਜਿਸ ਨੇ ਉਸ ਨੂੰ ਮੰਗਲਵਾਰ ਤੱਕ ਲਈ ਹਿਰਾਸਤ 'ਚ ਭੇਜ ਦਿੱਤਾ ਸੀ।
ਮੈਟਰੋਪੋਲੀਟਨ ਪੁਲਸ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ, ਮੈਟਰੋਪੋਲੀਟਨ ਪੁਲਸ ਦੀ ਹਵਾਲਗੀ ਯੂਨਿਟ ਨੇ ਸ਼ੁੱਕਰਵਾਰ ਨੂੰ ਪੇਡਿੰਗਟਨ ਇਲਾਕੇ ਦੇ ਇਕ ਹੋਟਲ ਤੋਂ ਇਕ ਵਿਅਕਤੀ ਨੂੰ ਬਲੈਕਮੇਲ ਦੀ ਸਾਜਿਸ਼ ਰੱਚਣ, ਏ ਕਲਾਸ ਦੇ ਡਰੱਗ ਦੀ ਦਰਾਮਦ ਅਤੇ ਅਮਰੀਕਾ 'ਚ ਮਨੀ ਲਾਂਡਰਿੰਗ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਸੀ। ਮੋਤੀਵਾਲਾ ਉਰਫ ਜਬੀਰ ਮੋਤੀ ਉਰਫ ਜਬੀਰ ਸਿਦੀਕੀ ਦੀ ਗ੍ਰਿਫਤਾਰੀ ਦੇ ਬਾਰੇ 'ਚ ਇਕ ਬਿਆਨ 'ਚ ਆਖਿਆ ਗਿਆ ਹੈ, ਵੇਸਟਮਿੰਸਟਰ ਮੈਜੀਸਟਰੇਟ ਦੀ ਅਦਾਲਤ ਵੱਲੋਂ ਵਾਰੰਟ ਜਾਰੀ ਕੀਤਾ ਗਿਆ ਸੀ। ਜਬੀਰ ਨੂੰ ਇਬਰਾਹਿਮ ਦਾ ਖਾਸ ਮੈਂਬਰ ਸਮਝਿਆ ਜਾਂਦਾ ਹੈ ਜਿਹੜਾ ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ ਅਤੇ ਦੁਨੀਆ ਦੇ ਹੋਰ ਹਿੱਸਿਆਂ 'ਚ ਉਸ ਦੇ ਨਿਵੇਸ਼ ਨਾਲ ਜੁੜੇ ਮਾਮਲਿਆਂ ਨੂੰ ਦੇਖਦਾ ਸੀ।