ਬੁੱਢੇ ਨੂੰ ਚੜ੍ਹੀ ਜਵਾਨੀ ਵੇਟਰੈੱਸ ਨਾਲ ਕੀਤੀ ਛੇੜਖਾਨੀ, ਪੁੱਜਿਆ ਜੇਲ

05/26/2018 3:24:30 PM

ਨਿਊਯਾਰਕ (ਏਜੰਸੀ)- ਇਥੇ ਇਕ ਰੈਸਟੋਰੈਂਟ ਵਿਚ ਡਿਨਰ ਕਰਨ ਆਏ ਬੁੱਢੇ ਗਾਹਕ ਨੂੰ ਵੇਟਰੈੱਸ ਨਾਲ ਛੇੜਖਾਨੀ ਕਰਨੀ ਮਹਿੰਗੀ ਪੈ ਗਈ ਕਿਉਂਕਿ ਵੇਟਰੈੱਸ ਨੇ ਇਸ ਦੀ ਸ਼ਿਕਾਇਤ ਕਰ ਦਿੱਤੀ ਅਤੇ ਬੁੱਢੇ ਨੂੰ ਜੇਲ ਜਾਣਾ ਪੈ ਗਿਆ। ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਉਸ ਬੁੱਢੇ ਵਲੋਂ ਵੇਟਰੈੱਸ ਨਾਲ ਛੇੜਖਾਨੀ ਕੀਤੀ ਜਾ ਰਹੀ ਹੈ। ਵੇਟਰੈੱਸ ਜੇਮੀ ਅਡੇਅਰ (23) ਨੇ ਇਸ ਸਬੰਧੀ ਤੁਰੰਤ ਆਪਣੇ ਮੈਨੇਜਰ ਨੂੰ ਜਾ ਕੇ ਦੱਸਿਆ ਕਿ ਉਹ ਉਸ ਬਜ਼ੁਰਗ ਵਿਅਕਤੀ ਦਾ ਆਰਡਰ ਲੈ ਕੇ ਪਹੁੰਚੀ ਅਤੇ ਵਾਪਸ ਆਉਣ ਲੱਗੀ ਤਾਂ ਉਸ ਨੇ ਉਸ ਨਾਲ ਛੇੜਖਾਨੀ ਕਰ ਦਿੱਤੀ। ਇਹ ਘਟਨਾ ਨਿਊਯਾਰਕ ਦੇ ਡੈਨੀਜ਼ ਇਨ ਰੋਮ ਰੈਸਟੋਰੈਂਟ ਵਿਚ ਵਾਪਰੀ।


ਪੁਲਸ ਨੂੰ ਮਿਲੀ ਸ਼ਿਕਾਇਤ ਤੋਂ 90 ਮਿੰਟ ਦੇ ਅੰਦਰ ਹੀ ਵੀਡੀਓ ਦੇ ਆਧਾਰ ਉੱਤੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੀ ਪਛਾਣ ਕਲੈਰੇਂਸ ਐਚ ਲਾਕ ਵਜੋਂ ਹੋਈ ਹੈ, ਜੋ ਆਪਣੀ ਪਤਨੀ ਨਾਲ ਰੈਸਟੋਰੈਂਟ ਵਿਚ ਡਿਨਰ ਕਰਨ ਆਇਆ ਸੀ, ਜਿਸ ਵੇਲੇ ਵੇਟਰੈੱਸ ਨਾਲ ਉਸ ਨੇ ਛੇੜਖਾਨੀ ਕੀਤੀ ਸੀ ਉਸ ਵੇਲੇ ਲਾਕ ਦੀ ਪਤਨੀ ਬਾਥਰੂਮ ਗਈ ਹੋਈ ਸੀ। ਲਾਕ ਵਿਰੁੱਧ ਪੁਲਸ ਨੇ ਵੇਟਰੈੱਸ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਚਾਰਜ ਲਗਾਇਆ ਅਤੇ ਉਸ ਨੂੰ 1 ਸਾਲ ਦੀ ਜੇਲ ਤੇ 3 ਸਾਲ ਲਈ ਕੱਚੇ ਤੌਰ ਉੱਤੇ ਜੇਲ ਭੇਜਿਆ ਗਿਆ ਹੈ।