ਹੜ੍ਹ ਦੇ ਪਾਣੀ ''ਚ ਰੁੜ੍ਹ ਕੇ ਘਰ ਦੇ ਵਿਹੜੇ ''ਚ ਪਹੁੰਚਿਆ ਇਸ ਤਰ੍ਹਾਂ ਮਗਰਮੱਛ ( ਦੇਖੋ ਵੀਡੀਓ )

08/31/2017 9:04:31 AM

ਵਾਸ਼ਿੰਗਟਨ— ਅਮਰੀਕਾ 'ਚ ਤੂਫਾਨ ਨਾਲ ਤਬਾਅ ਹੋਏ ਟੈਕਸਾਸ ਸੂਬੇ 'ਚ ਹੜ੍ਹ ਦੇ ਪਾਣੀ 'ਚ ਵੱਡੀ ਗਿਣਤੀ 'ਚ ਮਗਰਮੱਛ ਵੀ ਰੁੜ੍ਹ ਗਏ ਹਨ।3 ਦਿਨ ਪਹਿਲਾਂ ਅਧਿਕਾਰੀਆਂ ਨੇ ਇਸ ਨੂੰ ਲੈ ਕੇ ਚਿਤਾਵਨੀ ਵੀ ਜਾਰੀ ਕੀਤੀ ਸੀ। ਇਸ ਦੌਰਾਨ ਟੈਕਸਾਸ ਦੀ ਇਕ ਔਰਤ ਨੇ ਆਪਣੇ ਘਰ ਦਾ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਉਸ ਦੇ ਘਰ 'ਚ ਭਰੇ ਪਾਣੀ 'ਚ ਮਗਰਮੱਛ ਦਿਖਾਈ ਦੇ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 300 ਮਗਰਮੱਛ ਪਾਣੀ 'ਚ ਵਗ ਰਹੇ ਹਨ ਤਾਹਾਨੂੰ ਦੱਸ ਦਈਏ ਕਿ ਟੈਕਸਾਸ ਸੂਬੇ 'ਚ ਕਰੀਬ ਇਕ ਕਰੋੜ, 30 ਲੱਖ ਲੋਕ ਵਿਨਾਸ਼ਕਾਰੀ ਹੜ੍ਹ ਅਤੇ ਮੀਂਹ ਦੀ ਵਜ੍ਹਾ ਨਾਲ ਮੁਸ਼ਕਲ 'ਚ ਹਨ। ਅਮਰੀਕਾ 'ਚ 13 ਸਾਲ ਤੋਂ ਬਾਅਦ ਇੰਨਾ ਭਿਆਨਕ ਨੁਕਸਾਨ ਤੂਫਾਨ ਅਤੇ ਹੜ੍ਹ ਦੀ ਵਜ੍ਹਾ ਨਾਲ ਹੋਇਆ ਹੈ। ਸਾਰੇ ਜਗ੍ਹਾ ਸੜਕਾਂ 'ਤੇ ਪਾਣੀ ਭਰਿਆ ਹੋਇਆ ਹੈ। ਇਸ ਤੋਂ ਪੰਜ ਤੋਂ ਜ਼ਿਆਦਾ ਜਾਨਾਂ ਜਾ ਚੁੱਕੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਉੱਤੇ ਬੈਠਕ ਕੀਤੀ ਹੈ। ਦੇਖੋ ਘਰ 'ਚ ਪੁੱਜੇ ਮਗਰਮੱਛ ਦੀ ਵੀਡੀਓ