ਸਲੋਹ (ਲੰਡਨ) ''ਚ ਕ੍ਰਿਕਟ ਟੂਰਨਾਮੈਂਟ 22 ਨੂੰ

07/19/2017 3:44:12 PM

ਲੰਡਨ (ਰਾਜਵੀਰ ਸਮਰਾ)— ਲੰਡਨ ਦੇ ਸਲੋਹ ਹਲਕੇ 'ਚ ਸਥਿਤ ਸ੍ਰੀ ਗੁਰੂ ਸਿੰਘ ਸਭਾ ਸਪੋਰਟਸ ਕਲੱਬ, ਸਲੋਹ ਅਤੇ ਸੁਪਰ ਇਲੈਵਨ ਕਲੱਬ ਵਲੋਂ ਪਹਿਲਾ ਕ੍ਰਿਕਟ ਟੂਰਨਾਮੈਂਟ 22 ਜੁਲਾਈ ਨੂੰ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਪ੍ਰਬੰਧਕ ਜੇ.ਐਸ ਢਿੱਲੋਂ ਅਤੇ ਅਮਨ ਸਿੰਘ ਨੇ ਦੱਸਿਆ ਕੇ ਟੂਰਨਾਮੈਂਟ 'ਚ ਯੂ. ਕੇ. ਭਰ ਤੋਂ ਨਾਮਵਰ ਕ੍ਰਿਕਟ ਕਲੱਬਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਕ੍ਰਿਕਟ ਟੂਰਨਾਮੈਂਟ ਸਿੰਘ ਸਭਾ ਸਲੋਹ ਸਪੋਰਟਸ ਸੈਂਟਰ, ਗਰਾਉਂਡ 'ਚ ਹੋਵੇਗਾ। ਪ੍ਰਬੰਧਕਾਂ ਮੁਤਾਬਕ ਕ੍ਰਿਕਟ ਟੂਰਨਾਮੈਂਟ ਜਿੱਤਣ ਵਾਲੀਆਂ ਕ੍ਰਿਕਟ ਟੀਮਾਂ ਨੂੰ ਇਨਾਮ ਦੀ ਵੰਡ ਸਲੋਹ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਕਰਨਗੇ।