ਕੋਵਿਡ-19 : ਸਪੇਸ ਕ੍ਰਾਫਟ ਬਣਾਉਣ ਵਾਲੀ ਏਜੰਸੀ ''ਨਾਸਾ'' ਨੇ ਬਣਾਇਆ ਇਹ ਖਾਸ ਵੈਂਟੀਲੇਟਰ

04/24/2020 8:19:03 PM

ਵਾਸ਼ਿੰਗਟਨ - ਕੋਰੋਨਾਵਾਇਰਸ ਮਰੀਜ਼ਾਂ ਦੇ ਇਲਾਜ ਲਈ ਵੈਂਟੀਲੇਟਰ ਇਕ ਅਹਿਮ ਮੈਡੀਕਲ ਉਪਕਰਣ ਬਣ ਕੇ ਸਾਹਮਣੇ ਆਇਆ ਹੈ। ਕਈ ਦੇਸ਼ਾਂ ਵਿਚ ਇਸ ਦੀ ਕਮੀ ਹੋ ਰਹੀ ਹੈ ਜਿਸ ਕਾਰਨ ਦੁਨੀਆ ਭਰ ਵਿਚ ਸਾਇੰਸਦਾਨ ਤੇਜ਼ੀ ਨਾਲ ਵੈਂਟੀਲੇਟਰ ਵਿਕਸਤ ਕਰਨ ਦੇ ਕੰਮ ਵਿਚ ਲੱਗੇ ਹੋਏ ਹਨ। ਉਥੇ, ਸਪੇਸ ਕ੍ਰਾਫਟ ਬਣਾਉਣ ਵਾਲੀ ਨਾਸਾ ਏਜੰਸੀ ਨੇ ਵੀ ਇਸ ਵਿਚ ਹੱਥ ਅਜ਼ਮਾਇਆ ਹੈ। ਨਾਸਾ ਵੱਲੋਂ ਬਣਾਏ ਗਏ ਵੈਂਟੀਲੇਟਰ ਦੀ ਹਸਪਤਾਲ ਵਿਚ ਸਫਲ ਟੈਸਟਿੰਗ ਵੀ ਕਰਾਈ ਗਈ ਹੈ।

ਅਮਰੀਕਾ ਦੀ ਸਪੇਸ ਏਜੰਸੀ ਨਾਸਾ ਦੇ ਸਾਇੰਸਦਾਨਾਂ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ ਵੈਂਟੀਲੇਟਰ ਵਿਕਸਤ ਕੀਤਾ ਹੈ। ਨਾਸਾ ਨੇ ਇਸ ਨੂੰ ਵਾਇਟਲ (ਵੈਂਟੀਲੇਟਰ ਇੰਟਰਵੈਂਸ਼ਨ ਤਕਨਾਲੋਜੀ ਐਕਸੇਬਿਲ ਲੋਕਲੀ) ਨਾਂ ਦਿੱਤਾ ਹੈ, ਜਿਹੜਾ ਹਾਈ ਪ੍ਰੈਸ਼ਰ ਵਾਲਾ ਪ੍ਰੋਟੋ ਟਾਈਮ ਵੈਂਟੀਲੇਟਰ ਹੈ। ਏਜੰਸੀ ਨੇ ਆਖਿਆ ਹੈ ਕਿ ਇਹ ਡਿਵਾਇਸ ਇਸੇ ਹਫਤੇ ਨਿਊਯਾਰਕ ਦੇ ਇਕੈਨ ਸਕੂਲ ਆਫ ਮੈਡੀਸਨ ਵਿਚ ਕਲੀਨਿਕਲ ਪ੍ਰੀਖਣ ਵਿਚ ਕਾਮਯਾਬ ਰਿਹਾ। ਇਸ ਸੰਸਥਾਨ ਨੂੰ ਕੋਰੋਨਾਵਾਇਰਸ ਦੇ ਸਬੰਧ ਵਿਚ ਖੋਜ ਦੇ ਲਈ ਕੇਂਦਰ ਬਣਾਇਆ ਗਿਆ ਹੈ।

ਨਾਸਾ ਦਾ ਆਖਣਾ ਹੈ ਕਿ ਨਵੇਂ ਉਪਕਰਣ ਨੂੰ ਅਜਿਹੇ ਕੋਰੋਨਾਵਾਇਰਸ ਮਰੀਜ਼ਾਂ ਦੇ ਲਈ ਡਿਜਾਇਨ ਕੀਤਾ ਗਿਆ ਹੈ ਜਿਨ੍ਹਾਂ ਵਿਚ ਰੋਗ ਦੇ ਕੁਝ ਲੱਛਣ ਹੁੰਦੇ ਹਨ। ਕੋਰੋਨਾਵਾਇਰਸ ਨੇ ਗੰਭੀਰ ਮਰੀਜ਼ਾਂ ਦੇ ਪਾਰੰਪਰਿਕ ਵੈਂਟੀਲੇਟਰਾਂ ਦੀ ਸੀਮਤ ਅਪਲਾਈ ਨੂੰ ਦੇਖਦੇ ਹੋਏ ਨਵੇਂ ਉਪਕਰਣ ਨੂੰ ਤਿਆਰ ਕੀਤਾ ਗਿਆ ਹੈ।

ਸੈਟੇਲਾਈਟ ਬਣਾਉਣ ਵਾਲੇ ਇਸ ਲਈ ਬਣਾਇਆ ਵੈਂਟੀਲੇਟਰ
ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬਰਾਟਰੀ (ਨਾਸਾ ਜੇ. ਪੀ. ਐਲ.) ਦੇ ਨਿਦੇਸਕ ਮਾਇਕਲ ਵਾਟਕਿੰਸ ਨੇ ਆਖਿਆ ਕਿ ਸਾਨੂੰ ਪੁਲਾੜ ਗੱਡੀ ਦੇ ਸਬੰਧ ਵਿਚ ਮਾਹਰਤਾ ਹਾਸਲ ਹੈ, ਨਾ ਕਿ ਮੈਡੀਕਲ ਉਪਕਰਣ ਦੇ ਨਿਰਮਾਣ ਵਿਚ। ਉਨ੍ਹਾਂ ਕਿਹਾ ਕਿ, ਪਰ ਸਾਇੰਸਦਾਨਾਂ ਨੇ ਸਖਤ ਪ੍ਰੀਖਣ ਆਦਿ ਸਾਡੀਆਂ ਕੁਝ ਵਿਸ਼ੇਸਤਾਵਾਂ ਹਨ। ਜਦ ਜੇ. ਪੀ. ਐਲ. ਦੇ ਲੋਕਾਂ ਨੇ ਮਹਿਸੂਸ ਕੀਤਾ ਕਿ ਮੈਡੀਕਲ ਕਮਿਊਨਿਟੀ ਅਤੇ ਆਮ ਲੋਕਾਂ ਦੀ ਮਦਦ ਲਈ ਕੁਝ ਕੀਤਾ ਜਾਣਾ ਚਾਹੀਦਾ ਹੈ ਤਾਂ ਉਨ੍ਹਾਂ ਨੂੰ ਲੱਗਾ ਕਿ ਆਪਣੀ ਮਾਹਰਤਾ ਨੂੰ ਸਾਂਝਾ ਕਰਨਾ ਉਨ੍ਹਾਂ ਦਾ ਕਰੱਤਵ ਹੈ। ਅਮਰੀਕੀ ਪੁਲਾੜ ਏਜੰਸੀ ਨੇ ਆਖਿਆ ਕਿ ਨਾਸਾ ਹੁਣ ਐਮਰਜੰਸੀ ਇਸਤੇਮਾਲ ਲਈ ਇਸ ਉਪਕਰਣ ਨੂੰ ਜਲਦ ਮਨਜ਼ੂਰੀ ਦਿਲਾਉਣ 'ਤੇ ਜ਼ੋਰ ਦੇਵੇਗਾ।

37 ਦਿਨਾਂ ਵਿਚ ਡਿਜਾਇਨ ਤੋਂ ਟੈਸਟਿੰਗ ਤੱਕ ਦਾ ਸਫਰ
ਉਧਰ, ਨਾਸਾ ਜੇ. ਪੀ. ਐਲ. ਨੇ ਟਵੀਟ ਕਰ ਦੱਸਿਆ ਕਿ ਅਸੀਂ ਆਮ ਤੌਰ 'ਤੇ ਸਪੇਸ ਕ੍ਰਾਫਟ ਬਣਾਉਦੇ ਹਾਂ, ਨਾ ਕਿ ਮੈਡੀਕਲ ਉਪਕਰਣ ਪਰ ਅਸੀਂ ਮਦਦ ਕਰਨਾ ਚਾਹੁੰਦੇ ਹਾਂ। ਕੋਵਿਡ-19 ਮਹਾਮਾਰੀ ਵਿਚ ਅਸੀਂ ਇਕ ਹਾਈ ਪ੍ਰੈਸ਼ਰ ਵਾਲੇ ਪ੍ਰੋਟੋਟਾਈਪ ਵੈਂਟੀਲੇਟਰ ਨੂੰ ਤਿਆਰ ਕੀਤਾ ਹੈ, ਜਿਸ ਨੂੰ ਵਾਈਟਲ ਨਾਂ ਦਿੱਤਾ ਗਿਾ ਹੈ। 37 ਦਿਨਾਂ ਵਿਚ ਅਸੀਂ ਇਸ ਡਿਜਾਇਨ ਕਰਨ ਤੋਂ ਬਾਅਦ ਨਿਊਯਾਰਕ ਦੇ ਮਾਊਟ ਸਿਨਾਈ ਹਸਪਤਾਲ ਵਿਚ ਟੈਸਟ ਕੀਤਾ। ਹੁਣ ਅਮਰੀਕਾ ਦੀ ਫੂਡ ਐਂਡ ਡਰੱਗ ਅਥਾਰਟੀ ਇਸ ਦਾ ਰੀਵਿਊ ਕਰੇਗੀ।

Khushdeep Jassi

This news is Content Editor Khushdeep Jassi