ਕੋਵਿਡ-19: ਸਪੇਨ ਦੇ ਹਾਲਾਤ ''ਚ ਸੁਧਾਰ, ਘੱਟ ਰਹੀ ਹੈ ਮੌਤ ਦਰ

05/07/2020 6:01:33 PM

ਮੈਡ੍ਰਿਡ- ਸਪੇਨ ਵਿਚ ਜਾਰੀ ਕੋਵਿਡ-19 ਲਾਕਡਾਊਨ ਨੂੰ ਦੋ ਹਫਤੇ ਅੱਗੇ ਵਧਾਉਣ ਦੀ ਸੰਸਦ ਤੋਂ ਮਨਜ਼ੂਰੀ ਮਿਲਣ ਦੇ ਵਿਚਾਲੇ ਚੰਗੀ ਖਬਰ ਇਹ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਰੋਜ਼ ਹੋ ਰਹੀਆਂ ਮੌਤਾਂ ਦੀ ਗਿਣਤੀ ਵਿਚ ਕਮੀ ਆਈ ਹੈ।

ਸਪੇਨ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਕੋਵਿਡ-19 ਕਾਰਣ 200 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਹੁਣ ਤੱਕ ਕੋਰੋਨਾ ਵਾਇਰਸ ਕਾਰਣ 26,000 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਸਪੇਨ ਵਿਚ ਪਹਿਲਾਂ ਜਿਥੇ ਕੋਵਿਡ-19 ਕਾਰਣ ਇਕ ਦਿਨ 900 ਤੋਂ ਵਧੇਰੇ ਮੌਤਾਂ ਹੋ ਰਹੀਆਂ ਸਨ ਉਹ ਹੁਣ ਘੱਟ ਹੋ ਕੇ 200 'ਤੇ ਆ ਗਈਆਂ ਹਨ। ਸਪੇਨ ਵਿਚ ਅਜੇ ਤੱਕ ਅਜੇ ਤੱਕ ਤਕਰੀਬਨ 2,57,000 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ।

Baljit Singh

This news is Content Editor Baljit Singh