ਕੋਵਿਡ-19: ਨਿਊਯਾਰਕ ''ਚ ਜਲਦ 10 ਹਜ਼ਾਰ ਪਾਰ ਹੋ ਸਕਦੀ ਹੈ ਇਨਫੈਕਟਡ ਲੋਕਾਂ ਦੀ ਗਿਣਤੀ

03/19/2020 2:09:05 PM

ਨਿਊਯਾਰਕ- ਨਿਊਯਾਰਕ ਦੇ ਗਵਰਨਰ ਬਿੱਲ ਡੇ ਬਲਾਸਿਓ ਨੇ ਆਗਾਹ ਕੀਤਾ ਹੈ ਕਿ ਨਿਊਯਾਰਕ ਸ਼ਹਿਰ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਬਹੁਤ ਜਲਦੀ ਵੱਡਾ ਵਾਧਾ ਹੋਵੇਗਾ ਤੇ ਇਹ 10 ਹਜ਼ਾਰ ਦਾ ਅੰਕੜਾ ਪਾਰ ਕਰ ਸਕਦਾ ਹੈ। ਉਹਨਾਂ ਨੇ ਸੰਘੀ ਸਰਕਾਰ ਨੂੰ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੀ ਰਫਤਾਰ ਹੌਲੀ ਕਰਨ ਦੇ ਲਈ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ।

ਅਮਰੀਕਾ ਵਿਚ ਕੋਰੋਨਾਵਾਇਰਸ ਦੇ ਘੱਟ ਤੋਂ ਘੱਟ 8,736 ਮਾਮਲੇ ਦਰਜ ਕੀਤੇ ਗਏ ਹਨ ਤੇ ਹੁਣ ਤੱਕ ਇਸ ਨਾਲ 149 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਯਾਰਕ ਇਸ ਮਹਾਮਾਰੀ ਨਾਲ ਸਭ ਤੋਂ ਵਧੇਰੇ ਇਨਫੈਕਟਡ ਹੋਇਆ ਹੈ। ਇਥੇ ਕੋਵਿਡ-19 ਦੇ 2900 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ ਜਦਕਿ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿਚ ਸਿਰਫ ਇਕ ਦਿਨ ਵਿਚ 1000 ਲੋਕ ਇਨਫੈਕਟਡ ਹੋਏ ਹਨ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਦੁਨੀਆਭਰ ਵਿਚ 2 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਤਕਰੀਬਨ 9 ਹਜ਼ਾਰ ਲੋਕਾਂ ਦੀ ਦੁਨੀਆਭਰ ਵਿਚ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 80 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

Baljit Singh

This news is Content Editor Baljit Singh